ਡੀਟੀਐੱਫ ਨੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੰਗ ਪੱਤਰ ਸੌਂਪੇ : The Tribune India

ਡੀਟੀਐੱਫ ਨੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੰਗ ਪੱਤਰ ਸੌਂਪੇ

ਡੀਟੀਐੱਫ ਨੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੰਗ ਪੱਤਰ ਸੌਂਪੇ

ਸੰਗਰੂਰ ਵਿੱਚ ਡਿਪਟੀ ਡੀਈਓ ਨੂੰ ਮੰਗ ਪੱਤਰ ਸੌਂਪਦੇ ਹੋਏ ਡੀਟੀਐੱਫ਼ ਆਗੂ। -ਫੋਟੋ: ਲਾਲੀ

ਨਿਜੀ ਪੱਤਰ ਪ੍ਰੇਰਕ
ਸੰਗਰੂਰ, 9 ਦਸੰਬਰ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਜ਼ਿਲ੍ਹਾ ਪੱਧਰੀ ਬਲਵੀਰ ਚੰਦ ਲੌਗੋਵਾਲ ਦੀ ਪ੍ਰਧਾਨਗੀ ਹੇਠ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਵਿਨੋਦ ਹਾਂਡਾ ਨੂੰ ਮਿਲਿਆ। ਵਫ਼ਦ ਵਲੋਂ ਡੀਈਓ ਨੂੰ ਵਿਦਿਆਰਥੀ ਅਤੇ ਅਧਿਆਪਕ ਮੰਗਾਂ ਸਬੰਧੀ ਪੱਤਰ ਸੌਂਪਦਿਆਂ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ।

ਡੀਟੀਐੱਫ਼ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਡੀਟੀਓ ਐਲੀਮੈਂਟਰੀ ਦੀ ਗੈਰਮੌਜੂਦਗੀ ਵਿਚ ਡਿਪਟੀ ਡੀਈਓ ਨੂੰ ਦੋ ਮੰਗ ਪੱਤਰ ਸੌਂਪੇ ਗਏ। ਇੱਕ ਮੰਗ ਪੱਤਰ ਡੀਈਓ ਦੇ ਨਾਮ ਅਤੇ ਦੂਜਾ ਮੰਗ ਪੱਤਰ ਡੀਪੀਆਈ ਐਲੀਮੈਂਟਰੀ ਦੇ ਨਾਮ ਦਿੱਤਾ ਗਿਆ। ਵਫ਼ਦ ਨੇ ਡਿਪਟੀ ਡੀ.ਈ.ਓ. ਨਾਲ ਮੰਗਾਂ ਬਾਰੇ ਚਰਚਾ ਵੀ ਕੀਤੀ। ਡਿਪਟੀ ਡੀ.ਈ.ਓ. ਨੇ ਜ਼ਿਲ੍ਹਾ ਪੱਧਰ ਦੀਆਂ ਕੁਝ ਮੰਗਾਂ ਆਪਣੇ ਪੱਧਰ ਤੇ ਹੱਲ ਕਰਨ, ਬਾਕੀ ਮੰਗਾਂ ਡੀ.ਈ.ਓ. ਤੱਕ ਪਹੁੰਚਾ ਕੇ ਹੱਲ ਕਰਾਉਣ ਤੇ ਸੂਬਾ ਪੱਧਰ ਦੀਆਂ ਮੰਗਾਂ ਡੀ.ਪੀ.ਆਈ.(ਐਲੀ.) ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਵਫ਼ਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਡੀ.ਟੀ.ਐੱਫ. ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ, ਜ਼ਿਲ੍ਹਾ ਜਥੇਬੰਦਕ ਸਕੱਤਰ ਸੁਖਜਿੰਦਰ ਸੰਗਰੂਰ, ਬਲਾਕ ਧੂਰੀ ਦੇ ਪ੍ਰਧਾਨ ਗਗਨਦੀਪ ਧੂਰੀ, ਸਤਨਾਮ ਉਭਾਵਾਲ, ਜਸਵੀਰ ਸਿੰਘ ਤੇ ਰਾਮਮਿਹਰ ਵੀ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All