DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾਕਟਰਾਂ ਨੇ ਜਮਾਂਦਰੂ ਵਿਗਾੜ ਵਾਲੀ ਬੱਚੀ ਦੀ ਜਾਨ ਬਚਾਈ

ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਸਫਲ ਅਪਰੇਸ਼ਨ ਕੀਤਾ

  • fb
  • twitter
  • whatsapp
  • whatsapp
featured-img featured-img
ਸਿਹਤ ਮੰਤਰੀ ਡਾ. ਬਲਬੀਰ ਸਿੰਘ ਬੱਚੀ ਬਾਰੇ ਜਾਣਕਾਰੀ ਦਿੰਦੇ ਹੋਏ। -ਫੋਟੋ: ਭੰਗੂ
Advertisement

ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਜਮਾਂਦਰੂ ਵਿਗਾੜ (ਖਾਣੇ ਵਾਲੀ ਨਾਲੀ ਦਾ ਹਿੱਸਾ ਨਾ ਹੋਣਾ) ਨਾਲ ਪੀੜਤ ਇੱਕ ਨਵਜੰਮੀ ਬੱਚੀ ਦੀ ਸਫ਼ਲ ਸਰਜਰੀ ਕਰ ਕੇ ਉਸ ਦੀ ਜਾਨ ਬਚਾਅ ਲਈ ਹੈ। ਅੱਜ ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦਿੱਤੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਇੱਕ ਬੇਹੱਦ ਦੁਰਲੱਭ ਬਿਮਾਰੀ ਹੈ, ਜੋ ਭਾਰਤ ਵਿੱਚ 4,500 ਵਿੱਚੋਂ ਕਿਸੇ ਇੱਕ ਬੱਚੇ ਨੂੰ ਹੁੰਦੀ ਹੈ। ਡਾਕਟਰਾਂ ਨੇ ਅਪਰੇਸ਼ਨ ਰਾਹੀਂ ਲਾਰ ਨਿਕਲਣ ਲਈ ਗਲੇ ਵਿੱਚ ਅਤੇ ਦੁੱਧ ਲਈ ਪੇਟ ਵਿੱਚ ਨਾਲੀ ਪਾਈ। ਅਪਰੇਸ਼ਨ ਮਗਰੋਂ ਬੱਚੀ 26 ਦਿਨ ‘ਨਿਕੂ’ ਆਈ ਸੀ ਯੂ ਵਿੱਚ ਰਹੀ। ਪ੍ਰਾਈਵੇਟ ਹਸਪਤਾਲਾਂ ਵਿੱਚ 14 ਲੱਖ ਰੁਪਏ ਖਰਚੇ ਵਾਲਾ ਇਹ ਇਲਾਜ ‘ਮੁੱਖ ਮੰਤਰੀ ਸਿਹਤ ਯੋਜਨਾ’ ਅਧੀਨ ਬਿਲਕੁਲ ਮੁਫ਼ਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਰਾਜਪੁਰਾ ਵਾਸੀ ਬੱਚੀ ਦਾ ਪਿਤਾ ਕਰਨ ਕੁਮਾਰ ਮੋਬਾਈਲ ਫੋਨ ਰਿਪੇਅਰ ਦਾ ਕੰਮ ਕਰਦਾ ਹੈ। ਬੱਚੀ ਦੀ ਮਾ ਨੇਹਾ ਦੇ ਦੋ ਬੱਚਿਆਂ ਦੀ ਪਹਿਲਾਂ ਗਰਭ ਦੌਰਾਨ ਮੌਤ ਹੋ ਚੁੱਕੀ ਹੈ। ਬੱਚੀ ਦਾ ਜਨਮ 20 ਅਪਰੈਲ ਨੂੰ ਵੱਡੇ ਅਪਰੇਸ਼ਨ ਨਾਲ ਹੋਇਆ ਸੀ, ਪਰ ਉਸ ਦੇ ਸਰੀਰ ਵਿੱਚ ਖਾਣੇ ਵਾਲੀ ਨਾਲੀ ਦਾ ਇੱਕ ਲੰਬਾ ਹਿੱਸਾ ਬਣਿਆ ਹੀ ਨਹੀਂ ਸੀ। ਇਸ ਅਪਰੇਸ਼ਨ ਵਿੱਚ ਸਰਜਰੀ ਸਬੰਧੀ ਵਿਭਾਗ ਦੇ ਡਾਕਟਰ ਰਵੀ ਗਰਗ ਤੇ ਟੀਮ ਮੈਂਬਰ ਡਾ. ਤੇਗ ਰਬਾਬ ਸਿੰਘ ਤੇ ਸੁਕ੍ਰਿਤ ਸਿੰਘ ਸ਼ਾਹ ਸਮੇਤ ਐਨਸੀਥੀਸੀਆ ਦੇ ਮੁਖੀ ਡਾ. ਪ੍ਰਮੋਦ ਕੁਮਾਰ, ਡਾ. ਤ੍ਰਿਪਤ ਕੌਰ ਬਿੰਦਰਾ ਤੇ ਡਾ. ਸੁਮੀਤ ਸੋਨੀ ਦਾ ਯੋਗਦਾਨ ਰਿਹਾ।

Advertisement

Advertisement
Advertisement
×