ਸੰਗਰੂਰ: ਜ਼ਿਲ੍ਹਾ ਯੋਗਾਸਨਾ ਸਪੋਰਟਸ ਐਸੋਸੀਏਸ਼ਨ ਸੰਗਰੂਰ ਵੱਲੋਂ ਇੱਥੇ ਨਗਨ ਬਾਬਾ ਸਾਹਿਬ ਦਾਸ ਸਕੂਲ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੋਗ ਮੁਕਾਬਲਿਆਂ ਵਿੱਚ ਸਬ ਡਿਵੀਜ਼ਨਾਂ ਦੇ ਲਗਭਗ 60 ਵਿਦਿਆਰਥੀਆਂ ਨੇ ਭਾਗ ਲਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਯੋਗ ਨੂੰ ਗਰੇਡੇਸ਼ਨ ਦਿਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਦਾ ਯੋਗ ਵੱਲ ਰੁਝਾਨ ਵਧਿਆ ਹੈ। ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਸਟੇਟ ਐਵਾਰਡੀ ਅਧਿਆਪਕਾ ਸੰਦੀਪ ਕੌਰ ਵੱਲੋਂ ਨਿਭਾਈ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਅਤੇ ਭਵਿੱਖ ਅੰਦਰ ਹੋਰ ਮੁਕਾਮ ਪ੍ਰਾਪਤ ਕਰਨ ਲਈ ਹੱਲਾਸ਼ੇਰੀ ਵੀ ਦਿੱਤੀ। ਇਸ ਮੌਕੇ ਜਗਵਿੰਦਰ ਸਿੰਘ ਮੂਨਕ, ਸੂਰਜ ਭਾਨ ਮੂਨਕ, ਮੈਡਮ ਅਨੂ ਤੇ ਗੁਰਦੀਪ ਕੌਰ ਜਖੇਪਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ