DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਮੀਨ ’ਤੇ ਕਬਜ਼ੇ ਸਬੰਧੀ ਵਿਵਾਦ ਭਖਿਆ

ਝੋਨਾ ਵਾਹੁਣ ਲਈ ਪੁੱਜੇ ਮਾਲਕ ਨਾਲ ਖਿੱਚ-ਧੂਹ

  • fb
  • twitter
  • whatsapp
  • whatsapp
featured-img featured-img
ਝੋਨੇ ਦੇ ਖੇਤ ਵਿੱਚ ਦਾਖ਼ਲ ਹੋਏ ਟਰੈਕਟਰ ਨੂੰ ਰੋਕਦੇ ਹੋਏ ਕਿਸਾਨ।
Advertisement

ਪਿੰਡ ਭੱਟੀਵਾਲ ਕਲਾਂ ਦੇ ਕਿਸਾਨ ਹਰਪ੍ਰੀਤ ਸਿੰਘ ਅਤੇ ਰੇਤਗੜ ਪਿੰਡ ਦੇ ਜੱਦੀ ਪੁਸ਼ਤੀ ਮਾਲਕ ਯੁੱਧਵੀਰ ਸਿੰਘ ਵਿਚਕਾਰ ਦੋ ਵਿੱਘੇ ਜ਼ਮੀਨ ਦੇ ਕਬਜ਼ੇ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵਰਕਰਾਂ ਅਤੇ ਯੁੱਧਵੀਰ ਸਿੰਘ ਵਿਚਕਾਰ ਹੱਥੋਪਾਈ ਹੋਈ। ਪਿੰਡ ਭੱਟੀਵਾਲ ਕਲਾਂ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਪਿੰਡ ਰੇਤਗੜ੍ਹ ਵਿੱਚ ਪੈਂਦੀ ਹੈ।

ਇਸ ਜ਼ਮੀਨ ਵਿੱਚੋਂ ਦੋ ਵਿੱਘੇ ਜ਼ਮੀਨ ਪਿੰਡ ਰੇਤਗੜ੍ਹ ਦੇ ਯੁੱਧਵੀਰ ਸਿੰਘ ਨੇ ਕਥਿਤ ਤੌਰ ’ਤੇ ਦੱਬੀ ਹੋਈ ਸੀ। ਜ਼ਮੀਨ ਦੀ ਮਈ, 2025 ਵਿੱਚ ਸਰਕਾਰੀ ਤੌਰ ’ਤੇ ਮਿਣਤੀ ਕਰਵਾ ਕੇ ਬੁਰਜੀਆਂ ਗੱਡੀਆਂ ਗਈਆਂ ਸਨ ਪਰ ਯੁੱਧਵੀਰ ਸਿੰਘ ਨੇ ਇਹ ਬੁਰਜੀਆਂ ਪੁੱਟ ਦਿੱਤੀਆਂ ਸਨ। ਇਸ ਤੋਂ ਬਾਅਦ ਭਵਾਨੀਗੜ੍ਹ ਥਾਣੇ ਵਿੱਚ ਵੀ ਇਸ ਸਬੰਧੀ ਗੱਲਬਾਤ ਕੀਤੀ ਗਈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਗੁਰਚੇਤ ਸਿੰਘ ਭੱਟੀਵਾਲ ਅਤੇ ਵਰਕਰਾਂ ਸਹਿਯੋਗ ਨਾਲ ਇਸ ਜ਼ਮੀਨ ਵਿਚ ਝੋਨਾ ਲਾ ਰਿਹਾ ਸੀ ਤਾਂ ਯੁੱਧਵੀਰ ਸਿੰਘ ਟਰੈਕਟਰ ਨਾਲ ਜ਼ਬਰੀ ਜ਼ਮੀਨ ਵਾਹੁਣ ਲੱਗ ਪਿਆ। ਕਿਸਾਨ ਯੂਨੀਅਨ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਅਤੇ ਦੋਵੇਂ ਧਿਰਾਂ ਵਿੱਚ ਕਾਫੀ ਖਿੱਚ ਧੂਹ ਵੀ ਹੋਈ। ਕਿਸਾਨ ਆਗੂ ਗੁਰਚੇਤ ਸਿੰਘ ਭੱਟੀਵਾਲ ਨੇ ਕਿਹਾ ਕਿ ਜਥੇਬੰਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ।

Advertisement

ਯੁੱਧਵੀਰ ਸਿੰਘ ਰੇਤਗੜ੍ਹ ਨੇ ਦੱਸਿਆ ਕਿ ਇਹ ਉਸ ਦੀ ਜੱਦੀ ਜ਼ਮੀਨ ਹੈ ਪਰ ਹਰਪ੍ਰੀਤ ਸਿੰਘ ਨੇ ਕਿਸਾਨ ਯੂਨੀਅਨ ਦੀ ਸ਼ਹਿ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਇਸ ਦਾ ਵਿਰੋਧ ਕਰਨ ਖੇਤ ਗਿਆ ਸੀ। ਬਾਅਦ ਵਿੱਚ ਦੋਵਾਂ ਧਿਰਾਂ ਨੂੰ ਡੀ ਐੱਸ ਪੀ ਭਵਾਨੀਗੜ੍ਹ ਦੇ ਦਫ਼ਤਰ ਸੱਦ ਕੇ ਵਿਵਾਦਿਤ ਜ਼ਮੀਨ ਦੀ ਮੁੜ ਮਿਣਤੀ ਕਰਵਾਉਣ ਦਾ ਫੈਸਲਾ ਕੀਤਾ ਗਿਆ।

Advertisement

Advertisement
×