ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਇਕਾਈ ਦੀ ਸਾਲ 2026 ਦੀ ਪਹਿਲੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਜਰਨਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲਾ, ਚੇਅਰਮੈਨ ਕ੍ਰਿਸ਼ਨ ਕੁਮਾਰ, ਸਰਪ੍ਰਸਤ ਗੁਰਜੰਟ ਸਿੰਘ ਅਤੇ ਚਰੰਜੀ ਲਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਜਰ ਸਿੰਘ ਸਮੂਰਾਂ, ਗੁਰਮੀਤ ਸਿੰਘ ਖੇਤਲਾ, ਚੰਦ ਸਿੰਘ ਰੋਗਲਾ, ਨਾਇਬ ਸਿੰਘ ਰਟੋਲ, ਹਰਪਾਲ ਸਿੰਘ, ਜਗਵੰਤ ਸਿੰਘ ਬੂਰੜ, ਜਤਿੰਦਰ ਭਾਰਦਵਾਜ, ਬੇਅੰਤ ਸਿੰਘ ਪਾਤੜਾਂ ਅਤੇ ਗੁਰਬਚਨ ਲਾਲ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਸੰਘਰਸ਼ਾਂ ਦੇ ਬਾਵਜੂਦ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੀ ਕੋਈ ਮੰਗ ਨਹੀਂ ਮੰਨੀ ਜਦੋਂਕਿ ਸਰਕਾਰ ਸਾਰਾ ਸਾਲ ਮੀਟਿੰਗ ਲਈ ਗੱਲਬਾਤ ਦਾ ਸੱਦਾ ਦੇ ਕੇ ਤਰੀਕਾਂ ਅੱਗੇ ਪਾਉਂਦੀ ਰਹੀ। ਉਨ੍ਹਾਂ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਬਾਕੀ ਰਹਿੰਦੇ 16 ਫ਼ੀਸਦ ਡੀ ਏ ਦੀ ਕਿਸ਼ਤ ਜਾਰੀ ਨਾ ਕਰਨ, 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਨਾ ਦੇਣ, ਕੈਸ਼ਲੈੱਸ ਮੈਡੀਕਲ ਸਕੀਮ ਲਾਗੂ ਨਾ ਕਰਨ ਅਤੇ ਹੋਰ ਮੁੱਢਲੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੀ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ਇਸ ਬੇਰੁੱਖੀ ਭਰੇ ਰਵੱਈਏ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਭੁਗਤਣੇ ਪੈਣਗੇ। ਮੰਚ ਸੰਚਾਲਨ ਕਸ਼ਮੀਰ ਸਿੰਘ ਰੋੜੇਵਾਲ ਨੇ ਕੀਤਾ। ਪ੍ਰਧਾਨ ਦਰਸ਼ਨ ਸਿੰਘ ਰੋਗਲਾ ਨੇ ਧੰਨਵਾਦ ਕੀਤਾ। ਇਸ ਮੌਕੇ ਨਵੇਂ ਮੈਂਬਰਾਂ ਜਸਪਾਲ ਸਿੰਘ ਪਾਲਾ, ਅਜੈਬ ਸਿੰਘ ਕੈਂਪਰ, ਪ੍ਰਿਥੀ ਚੰਦ ਦਿੜ੍ਹਬਾ ਅਤੇ ਜਸਪਾਲ ਕੌਰ ਦਿੜ੍ਹਬਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਵਾਲਾ ਸਿੰਘ, ਰਣਬੀਰ ਸਿੰਘ ਦਿੜ੍ਹਬਾ,ਜਰਨੈਲ ਸਿੰਘ ਦਿੜ੍ਹਬਾ, ਨੰਦ ਕਿਸ਼ੋਰ ਸਾਦੀਹਰੀ ਅਤੇ ਜਸਪਾਲ ਸਿੰਘ ਲਾਡਬੰਜਾਰਾ, ਮਹਿੰਦਰ ਸਿੰਘ ਹਰੀਗੜ੍ਹ,ਗੁਰਮੇਲ ਸਿੰਘ ਦਿੜ੍ਹਬਾ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

