DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Dhuri : 23 ਦਿਨਾਂ ਤੋਂ ਟਾਵਰ 'ਤੇ ਚੜ੍ਹਿਆ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਹੇਠਾਂ ਉਤਾਰਿਆ

ਪ੍ਰਸ਼ਾਸਨ ਵੱਲੋਂ ਟਾਵਰ ਦੇ ਆਲੇ-ਦੁਆਲੇ ਤਾਰਾਂ ਲਾਉਣ ਦਾ ਕੀਤਾ ਜਾ ਰਿਹਾ ਵਿਚਾਰ 

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਈ ਟੀ ਟੀ (ETT) ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ, ਜੋ ਪਿਛਲੇ 22-23 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧੂਰੀ ਦੇ ਟੈਲੀਫ਼ੋਨ ਐਕਸਚੇਂਜ ਕੋਲ ਪੈਂਦੇ ਟਾਵਰ ਉੱਪਰ ਚੜ੍ਹਿਆ ਹੋਇਆ ਸੀ, ਉਸ ਨੂੰ ਪ੍ਰਸ਼ਾਸਨ ਵੱਲੋਂ ਹੇਠਾਂ ਉਤਾਰ ਕੇ ਸਿਹਤ ਜਾਂਚ ਲਈ ਧੂਰੀ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ। ਪੁਲੀਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਸਿਹਤ ਰਿਪੋਰਟ ਠੀਕ ਆਈ ਹੈ ਅਤੇ ਹੁਣ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ।

ਦੂਜੇ ਪਾਸੇ, ਸਥਾਨਕ ਲੋਕਾਂ ਨੇ ਪੁਲੀਸ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਈ ਟੀ ਟੀ ਬੇਰੁਜ਼ਗਾਰ ਅਧਿਆਪਕਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕੋਈ ਦੂਸਰਾ ਰਾਹ ਲੱਭਣਾ ਚਾਹੀਦਾ ਹੈ।

Advertisement

ਇਸ ਸਬੰਧੀ ਈ ਟੀ ਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬੱਲ ਨਾਲ ਸੰਪਰਕ ਕਰਨ ਉੱਤੇ ਉਨ੍ਹਾਂ ਦਾ ਮੋਬਾਈਲ ਨੰਬਰ ਬੰਦ ਆ ਰਿਹਾ ਸੀ। ਭਾਵੇਂ ਹਰਜੀਤ ਸਿੰਘ ਨੂੰ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ ਹੈ, ਪਰ ਟਾਵਰ ਦੇ ਆਲੇ-ਦੁਆਲੇ ਪੁਲੀਸ ਦਾ ਪਹਿਰਾ ਜਾਰੀ ਰਹੇਗਾ ਤਾਂ ਜੋ ਭਵਿੱਖ ਵਿੱਚ ਉੱਥੇ ਕੋਈ ਹੋਰ ਨਾ ਚੜ੍ਹ ਸਕੇ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਟਾਵਰ ਦੇ ਆਲੇ-ਦੁਆਲੇ ਤਾਰਾਂ ਲਾਉਣ ਦਾ ਵਿਚਾਰ ਵੀ ਕੀਤਾ ਜਾ ਰਿਹਾ ਹੈ।

Advertisement

ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸ਼ਹਿਰ ਅੰਦਰ ਜਿੰਨੇ ਵੀ ਵੱਖ-ਵੱਖ ਕੰਪਨੀਆਂ ਦੇ ਟਾਵਰ ਹਨ, ਉਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਸੱਦੀ ਜਾਵੇਗੀ ਤਾਂ ਜੋ ਟਾਵਰਾਂ ਦੇ ਆਲੇ-ਦੁਆਲੇ ਕੁਝ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਸਕਣ, ਜਿਸ ਨਾਲ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ।

Advertisement
×