DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੂਰੀ: ਹੱਕਾਂ ਲਈ ਟਾਵਰ ’ਤੇ ਡਟਿਐ ਅਧਿਆਪਕ ਹਰਜੀਤ ਸਿੰਘ

ਧੂਰੀ ਵਿੱਚ ਟੀ ਟੀ ਅਧਿਆਪਕਾਂ ਦਾ ਧਰਨਾ ਜਾਰੀ

  • fb
  • twitter
  • whatsapp
  • whatsapp
featured-img featured-img
ਈ ਟੀ ਟੀ ਬੇਰੁਜ਼ਗਾਰ ਅਧਿਆਪਕ ਧਰਨਾ ਦਿੰਦੇ ਹੋਏ।
Advertisement

ਹਲਕਾ ਧੂਰੀ ਅੰਦਰ ਆਪਣੀਆਂ ਮੰਗਾਂ ਲਈ ਅਧਿਆਪਕ ਹਰਜੀਤ ਸਿੰਘ ਜਿੱਥੇ ਪਿਛਲੇ 20 ਦਿਨਾਂ ਤੋਂ ਟਾਵਰ ’ਤੇ ਚੜ੍ਹਿਆ ਹੋਇਆ ਹੈ, ਉੱਥੇ ਦੂਜੇ ਪਾਸੇ ਸਾਥੀਆਂ ਵੱਲੋਂ ਟਾਵਰ ਦੇ ਲਾਗੇ ਸੰਘਣੀ ਆਬਾਦੀ ਵਿੱਚ ਧਰਨਾ ਲਾਇਆ ਹੋਇਆ ਹੈ। ਜਿੱਥੇ ਰੋਜ਼ਾਨਾ ਹਰਜੀਤ ਸਿੰਘ ਦੇ ਸਾਥੀ ਉਸ ਦੀ ਹੌਸਲਾ-ਅਫ਼ਜ਼ਾਈ ਲਈ ਆ ਰਹੇ ਹਨ, ਉੱਥੇ ਧਰਨੇ ਨੂੰ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਲੋਕਾਂ ਦਾ ਸਮਰਥਨ ਉਸੇ ਤਰ੍ਹਾਂ ਮਿਲ ਰਿਹਾ ਹੈ ਜਿਵੇਂ ਇਹ ਪਹਿਲੇ ਦਿਨ ਸੀ। ਧਰਨਾਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਉਨ੍ਹਾਂ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਸੀ ਜਿਨ੍ਹਾਂ ਭਰੋਸਾ ਦਿੱਤਾ ਸੀ ਕਿ ਅਧਿਆਪਕਾਂ ਦੀਆਂ ਮੰਗਾਂ ਜਲਦ ਮੰਨ ਲਈਆਂ ਜਾਣਗੀਆਂ ਤੇ ਇਸ ਸਬੰਧੀ ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਲੋੜੀਂਦੇ ਕਾਗਜ਼ ਪੂਰੇ ਕਰਨ ਲਈ ਆਖਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵੱਡੇ ਅਧਿਕਾਰੀ ਨੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ ਜਿਸ ਕਾਰਨ ਇਹ ਮੀਟਿੰਗ ਵੀ ਕਿਸੇ ਸਿੱਟੇ ਵੱਲ ਲੈ ਕੇ ਨਹੀਂ ਗਈ। ਉਨ੍ਹਾਂ ਕਿਹਾ ਕਿ ਨਾ ਹਰਜੀਤ ਸਿੰਘ ਦਾ ਹੌਸਲਾ ਟੁੱਟੇਗਾ ਤੇ ਨਾ ਉਨ੍ਹਾਂ ਦਾ ਪਰ ਧਰਨਾ ਹੁਣ ਇੱਕ ਪਾਸਾ ਕਰ ਕੇ ਹੀ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਈ ਟੀ ਟੀ ਬੇਰੁਜ਼ਗਾਰ ਅਧਿਆਪਕਾਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਦੱਸਣਗੇ ਤੇ ਮਦਦ ਦੀ ਅਪੀਲ ਕਰਨਗੇ।

Advertisement
Advertisement
×