ਧੂਰੀ: ਸੱਤ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਪੰਚਾਇਤ ਸਮਿਤੀ ਧੂਰੀ ਲਈ ਅੱਜ ਨਾਮਜ਼ਦਗੀ ਵਾਪਸ ਲੈਣ ਮਗਰੋਂ ਹੁਣ ਪੰਚਾਇਤ ਸਮਿਤੀ ਦੇ 11 ਜ਼ੋਨਾਂ ਵਿੱਚ 29 ਉਮੀਦਵਾਰ ਚੋਣ ਮੈਦਾਨ ’ਚ ਹਨ, ਜਦਕਿ ਸੱਤ ਜ਼ੋਨਾਂ ਵਿੱਚ ਉਮੀਦਵਾਰਾਂ ਨੂੰ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਨਾਮਜ਼ਦਗੀ ਵਾਪਸ ਲੈਣ ਦੇ ਆਖਰੀ ਦਿਨ ਪੰਚਾਇਤ ਸਮਿਤੀ ਦੇ ਜ਼ੋਨ ਨੱਤ ਤੋਂ ਜਸਵੀਰ ਕੌਰ, ਕੱਕੜਵਾਲ ਤੋਂ ਜਸਪਾਲ ਕੌਰ, ਈਸੜਾ ਤੋਂ ਰਣਜੀਤ ਸਿੰਘ, ਧਾਂਦਰਾ ਤੋਂ ਅਮਰਦੀਪ ਸਿੰਘ, ਢਢੋਗਲ ਤੋਂ ਮਨਪ੍ਰੀਤ ਕੌਰ, ਮੀਮਸਾ ਤੋਂ ਸੁਖਮਨਵੀਰ ਸਿੰਘ ਅਤੇ ਭੁੱਲਰਹੇੜੀ ਤੋਂ ਜਸਵਿੰਦਰ ਕੌਰ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ, ਜਦਕਿ ਰਹਿੰਦੇ 11 ਜੋਨਾਂ ਵਿੱਚ ਕਾਂਝਲਾ ’ਚ 3 ਸੁਵਿੰਦਰ ਸਿੰਘ, ਮਹਿੰਦਰ ਕੌਰ ਅਤੇ ਰਣਜੋਧ ਸਿੰਘ, ਪੁੰਨਾਂਵਾਲ ਵਿੱਚ 2 ਸਵਰਨਜੀਤ ਕੌਰ ਅਤੇ ਜਗਦੀਪ ਕੌਰ, ਜਹਾਂਗੀਰ-2 ਹਰਜਿੰਦਰ ਕੌਰ ਅਤੇ ਭੁਪਿੰਦਰ ਕੌਰ, ਲੱਡਾ-3 ਜਸਕੀਰਤ ਸਿੰਘ, ਜਗਸੀਰ ਸਿੰਘ ਅਤੇ ਗੁਰਚਰਨ ਸਿੰਘ, ਬੇਨੜਾ-3 ਅਵਤਾਰ ਸਿੰਘ ਦਿਓਲ, ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ, ਬਮਾਲ-2 ਅਮਨਦੀਪ ਕੌਰ ਅਤੇ ਜਸਪ੍ਰੀਤ ਕੌਰ, ਬੱਬਨਪੁਰ-3 ਕੁਰਸ਼ੈਦ, ਬਲਜੀਤ ਕੌਰ ਅਤੇ ਬਲਵਿੰਦਰ ਕੌਰ, ਬਰੜ੍ਹਵਾਲ-3 ਅਮਰੀਕ ਸਿੰਘ, ਜਸਵੀਰ ਸਿੰਘ ਅਤੇ ਬਲਵਿੰਦਰ ਸਿੰਘ, ਭੋਜੋਵਾਲੀ ਰਣਜੀਤ ਕੌਰ ਅਤੇ ਰਾਣੋ, ਭਲਵਾਨ-2 ਹਰਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ, ਧੂਰਾ ਤੋਂ 4 ਅਮਰਜੀਤ ਸਿੰਘ, ਜਸਪ੍ਰੀਤ ਕੌਰ, ਜੋਗਿੰਦਰ ਸਿੰਘ ਅਤੇ ਰਮਨਜੀਤ ਕੌਰ ਉਮੀਦਵਾਰਾਂ ਸਣੇ 29 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਵਿਧਾਨ ਸਭਾ ਹਲਾਕ ਧੂਰੀ ਦੇ ਚਾਰ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਹੋਣ ’ਤੇ ਸਨਮਾਨਿਆ।
