DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Dhuri Candle March: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੋਮਬੱਤੀ ਮਾਰਚ

ਸਹੁਰੇ ਪਰਿਵਾਰ ਖ਼ਿਲਾਫ਼ ਕਾਰਵਾਈ ਮੰਗੀ

  • fb
  • twitter
  • whatsapp
  • whatsapp
featured-img featured-img
filter: 0; fileterIntensity: 0.0; filterMask: 0; brp_mask:0; brp_del_th:null; brp_del_sen:null; delta:null; module: photo;hw-remosaic: false;touch: (-1.0, -1.0);sceneMode: 3145728;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: null;temperature: 36;
Advertisement

Dhuri Candle March: ਧੂਰੀ ਦੀ ਜੰਮਪਲ ਨੇਹਾ ਭਗਰੀਆ ਜੋ ਜਲੰਧਰ ਦੇ ਸ਼ਹਿਰ ਕਰਤਾਰਪੁਰ ਵਿੱਚ ਵਿਆਹੀ ਹੋਈ ਸੀ, ਜਿੱਥੇ ਉਸ ਦੇ ਸਹੁਰਾ ਪਰਿਵਾਰ ਵੱਲੋਂ ਜ਼ਹਿਰ ਦੇ ਕੇ ਉਸ ਦੀ ਹੱਤਿਆ ਕਰਨ ਦੇ ਦੋਸ਼ ਲੱਗੇ ਹਨ। ਇਸ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ਹਿਰ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਸਥਾਨਕ ਕੱਕੜਵਾਲ ਚੌਕ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ, ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਨੇਹਾ ਦੇ ਘਰ ਜਾ ਕੇ ਸਮਾਪਤ ਹੋਇਆ।

Advertisement

ਇਸ ਕੈਡਲ ਮਾਰਚ ਵਿੱਚ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸਮਾਜਸੇਵੀ, ਧਾਰਮਿਕ, ਸੰਸਥਾਵਾਂ ਦੇ ਆਗੂ ਹਾਜ਼ਰ ਰਹੇ। ਸਾਰੇ ਆਗੂਆਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਕਿ ਨੇਹਾ ਦੇ ਕਾਤਲ ਪੁਲੀਸ ਦੇ ਹੱਥ ਕਿਉਂ ਨਹੀਂ ਲੱਗ ਰਹੇ। ਉਨ੍ਹਾਂ ਕਿਹਾ ਅਗਰ ਪੁਲੀਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਨੇਹਾ ਦੇ ਕਾਤਲ ਗ੍ਰਿਫ਼ਤਾਰ ਹੁੰਦੇ।

Advertisement

ਇਸ ਮੌਕੇ ਨੇਹਾ ਦਾ ਭਰਾ ਅਮਰੀਸ਼ ਕੁਮਾਰ ਤੇ ਹੋਰ ਆਗੂਆਂ ਨੇ ਸਾਂਝੇ ਤੌਰ ’ਤੇ ਨੇਹਾ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਇਹ ਸੰਘਰਸ਼ ਅਗਲੇ ਦਿਨਾਂ ਵਿੱਚ ਹੋਰ ਤਿੱਖਾ ਰੂਪ ਅਖਤਿਆਰ ਕਰੇਗਾ, ਜੇ ਕਰਤਾਰਪੁਰ ਜਾ ਕੇ ਧਰਨਾ ਲਾਉਣਾ ਪਿਆ ਉਹ ਵੀ ਲਾਇਆ ਜਾਵੇਗਾ। ਇਸ ਘਟਨਾ ਦਾ ਗੁੱਸਾ ਲੋਕਾਂ ਵਿੱਚ ਦਿਨੋਂ ਦਿਨ ਵਧਦਾ ਜਾ ਰਿਹਾ ਹੈ।

Advertisement
×