ਹਰਦੀਪ ਸਿੰਘ ਸੋਢੀ
ਧੂਰੀ, 22 ਸਤੰਬਰ
ਇਥੋਂ ਦੇ ਥਾਣਾ ਸਿਟੀ ਨੇ ਪਰਸ ਝਪਟਣ ਵਾਲੇ ਗਰੋਹ ਦੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਧੂਰੀ ਤਲਵਿੰਦਰ ਸਿੰਘ ਗਿੱਲ ਨੇ ਪੁਲੀਸ ਨੂੰ ਕਰਮਜੀਤ ਕੌਰ ਵਾਸੀ ਜਨਤਾ ਨਗਰ ਧੂਰੀ ਸ਼ਿਕਾਇਤ ਦਿੱਤੀ ਕਿ ਉਹ ਆਪਣੀ ਆਪਣੀ ਗੁਆਂਢਣ ਗੁਰਦੀਪ ਕੌਰ ਸਮੇਤ ਸਦਰ ਬਾਜ਼ਾਰ ਧੂਰੀ ਤੋਂ ਸਾਮਾਨ ਲੈ ਕੇ ਘਰ ਵਾਪਸ ਆ ਰਹੀਆਂ ਸੀ ਤਾਂ ਜਨਤਾ ਨਗਰ ਕੋਲ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਨ੍ਹਾਂ ਦਾ ਲਿਫਾਫਾ, ਜਿਸ ਵਿਚ ਪਰਸ ਸੀ ਤੇ ਉਸ ਵਿੱਚ ਕਰੀਬ 18 ਹਜ਼ਾਰ ਤੇ ਮੋਬਾਈਲ ਸੀ, ਖੋਹ ਕੇ ਭੱਜ ਗਏ। ਪੁਲੀਸ ਨੇ ਪੜਤਾਲ ਕਰਨ ਮਗਰੋਂ ਅਮਰਿੰਦਰ ਪਾਲ ਵਾਸੀ ਪਲਾਸੋਰ ਤੇ ਲਖਵਿੰਦਰ ਸਿੰਘ ਵਾਸੀ ਸੁਲਤਾਨਪੁਰ ਨੂੰ ਗ੍ਰਿਫਤਾਰ ਕਰ ਲਿਆ ਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਛੇ ਹਜਾਰ ਰੁਪਏ ਅਤੇ ਫੋਨ ਬਰਾਮਦ ਕਰ ਲਿਆ।