ਜੱਖਲਾਂ ’ਚ ਢਾਈ ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਧੂਰੀ ਤੋਂ ਛੀਟਾਂਵਾਲਾ ਜਾਣ ਵਾਲੀ ਮੁੱਖ ਸੜਕ ਵੀ ਕੀਤੀ ਜਾ ਰਹੀ ਹੈ ਚੌਡ਼ੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕਾ ਧੂਰੀ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਚਲਾਏ ਜਾ ਰਹੇ ਹਨ। ਇਸ ਤਹਿਤ ਧੂਰੀ ਤੋਂ ਛੀਟਾਂਵਾਲਾ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਸਥਿਤ ਪਿੰਡ ਜੱਖਲਾਂ ਵਿੱਚ ਕਰੀਬ ਢਾਈ ਕਰੋੜ ਰੁਪਏ ਨਾਲ ਕਈ ਅਹਿਮ ਵਿਕਾਸ ਪ੍ਰਾਜੈਕਟ ਇੱਕੋ ਸਮੇਂ ਤੇਜ਼ ਗਤੀ ਨਾਲ ਚਲਾਏ ਜਾ ਰਹੇ ਹਨ।
ਪਿੰਡ ਜੱਖਲਾਂ ਦੀ ਸਰਪੰਚ ਬੀਬੀ ਬਿੰਦਰ ਕੌਰ ਨੇ ਦੱਸਿਆ ਕਿ ਪਿੰਡ ਜੱਖਲਾਂ ਤੱਕ ਜਾਣ ਵਾਲੀ ਕਰੀਬ 3.80 ਕਿਲੋਮੀਟਰ ਦੀ 10 ਫੁੱਟ ਚੌੜੀ ਸੜਕ ਨੂੰ ਵਧਾ ਕੇ 18 ਫੁੱਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਦੋਵੇਂ ਫਿਰਨੀਆਂ (ਅੰਦਰੂਨੀ ਰਿੰਗ ਸੜਕਾਂ) ਨੂੰ ਵੀ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ। ਇਹ ਕਾਰਜ ਮੰਡੀ ਬੋਰਡ ਵੱਲੋਂ 2.13 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੌੜੀਆਂ ਕੀਤੀਆਂ ਜਾ ਰਹੀਆਂ ਇਹ ਸੜਕਾਂ ਪਿੰਡ ਮੀਮਸਾ ਤੋਂ ਪਿੰਡ ਭਲਵਾਨ ਤੱਕ ਆਪਸੀ ਸੰਪਰਕ ਨੂੰ ਮਜ਼ਬੂਤ ਕਰਨਗੀਆਂ। ਸਰਪੰਚ ਬਿੰਦਰ ਕੌਰ ਅਨੁਸਾਰ ਸੜਕਾਂ ਤੋਂ ਇਲਾਵਾ ਪਿੰਡ ਜੱਖਲਾਂ ਵਿੱਚ ਛੱਪੜ ਦੀ ਸਫ਼ਾਈ, ਪਿੰਡ ਦੇ ਪਾਰਕ ਦਾ ਵਿਕਾਸ, ਆਂਗਣਵਾੜੀ ਸੈਂਟਰ ਵਿੱਚ ਨਵੇਂ ਕਮਰਾ ਅਤੇ ਸ਼ਮਸ਼ਾਨ ਘਾਟ ਦੀ ਚਾਰਦੀਵਾਰੀ ਬਣਾਉਣ ਦੇ ਕੰਮ ਵੀ ਤੇਜ਼ੀ ਨਾਲ ਚੱਲ ਰਹੇ ਹਨ। ਇਹ ਸਾਰੇ ਵਿਕਾਸ ਕਾਰਜ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਹਨ।
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਸਾਲ 2026 ਹਲਕਾ ਧੂਰੀ ਲਈ ਵਿਕਾਸ ਦਾ ਵਰ੍ਹਾ ਹੋਵੇਗਾ।

