ਪੰਚਾਇਤ ਦੇ ਇਜਲਾਸ ’ਚ ਗਰਾਂਟਾਂ ਦੇ ਵੇਰਵੇ ਸਾਂਝੇ ਕੀਤੇ

ਪੰਚਾਇਤ ਦੇ ਇਜਲਾਸ ’ਚ ਗਰਾਂਟਾਂ ਦੇ ਵੇਰਵੇ ਸਾਂਝੇ ਕੀਤੇ

ਪਿੰਡ ਸੰਗਤਪੁਰਾ ਦੇ ਗਰਾਮ ਸਭਾ ਦੇ ਇਜਲਾਸ ਵਿਚ ਹਾਜ਼ਰ ਸਰਪੰਚ ਅਤੇ ਹੋਰ। -ਫੋਟੋ: ਭਾਰਦਵਾਜ

ਰਮੇਸ਼ ਭਾਰਦਵਾਜ

ਲਹਿਰਾਗਾਗਾ, 3 ਜੁਲਾਈ

ਇੱਥੋਂ ਨੇੜਲੇ ਪਿੰਡ ਸੰਗਤਪੁਰਾ ’ਚ ਸਰਪੰਚ ਦੀ ਅਗਵਾਈ ’ਚ ਪਿੰਡ ਦਾ ਇਜਲਾਸ ਸੱਦਿਆ ਗਿਆ। ਇਸ ਇਜਲਾਸ ’ਚ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਸਰਪੰਚ ਨੇ ਦੱਸਿਆ ਕਿ ਪੰਚਾਇਤ ਨੂੰ ਹੁਣ ਤੱਕ ਵਿਕਾਸ ਦੇ ਵੱਖ-ਵੱਖ ਕੰਮਾਂ ਲਈ 1 ਕਰੋੜ 14 ਲੱਖ 31 ਹਜ਼ਾਰ 174 ਰੁਪਏ ਦੀਆਂ ਗਰਾਂਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 91 ਲੱਖ 74 ਹਜ਼ਾਰ 891 ਰੁਪਏ ਖਰਚ ਕਰਕੇ ਪਿੰਡ ਦੀਆਂ 40 ਗਲੀਆਂ ਅਤੇ ਨਾਲੀਆਂ ਪੁਲੀਆਂ, ਪਾਰਕ, ਆਦਿ ਦੇ ਕੰਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੱਖ ਵੱਖ ਕੰਮਾਂ ਲਈ ਆਈ ਗਰਾਂਟ ਦੇ 22 ਲੱਖ 56 ਹਜ਼ਾਰ 283 ਰੁਪਏ ਪੰਚਾਇਤ ਦੇ ਖਾਤੇ ਵਿਚ ਬਚਤ ਹਨ। ਜੋ ਕਿ ਤਕਨੀਕ ਅੜਿੱਕਿਆਂ ਕਰਕੇ ਖਰਚ ਨਹੀਂ ਕੀਤੇ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਬਚਤ ਰਕਮ ਵਿਚੋਂ ਕਰੀਬ ਸਾਢੇ ਚਾਰ ਲੱਖ ਰੁਪਏ ਗੰਦੇ ਪਾਣੀ ਦੀ ਨਿਕਾਸੀ ਲਈ ਰੱਖਿਆ ਗਿਆ ਹੈ, ਵਾਟਰ ਵਰਕਸ ਦੇ ਕੰਮਾਂ ਲਈ ਕਰੀਬ 6 ਲੱਖ ਰੁਪਏ ਬਾਕੀ ਹੋਰਨਾਂ ਕੰਮਾਂ ਉੱਪਰ ਖਰਚ ਕਰਨੇ ਬਾਕੀ ਹਨ। ਗ੍ਰਾਮ ਸਭਾ ਦੌਰਾਨ ਕੁੱਝ ਸਾਥੀ ਪੰਚਾਂ ਨੇ ਨਹਿਰੋਂ ਪਾਰ ਬਸਤੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਰੱਖੇ ਮਤੇ ਦਾ ਵਿਰੋਧ ਕੀਤਾ। ਪਰ ਸਰਪੰਚ ਨੇ ਪਿੰਡ ਦੇ ਵਿਕਾਸ ਕੰਮਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਨਹਿਰੋਂ ਪਾਰ ਬਸਤੀ ਦੇ ਗੰਦੇ ਪਾਣੀ ਦੀ ਨਿਕਾਸੀ ਸਿੱਧੇ ਤੌਰ ਉੱਪਰ ਬਰੇਟਾ ਡਰੇਨ ਵਿਚ ਕੀਤੀ ਜਾਵੇ।

ਜਿਸ ਦੇ ਜਵਾਬ ਵਿਚ ਸਰਪੰਚ ਨੇ ਦੱਸਿਆ ਕਿ ਡਰੇਨ ਤੱਕ ਪਾਣੀ ਲਿਜਾਣ ਲਈ ਲੱਗਭਗ ਦੋ ਕਿਲੋਮੀਟਰ ਨਿਕਾਸੀ ਨਾਲੇ ਦੀ ਉਸਾਰੀ ਕਰਨੀ ਪੈਣੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗੰਦਾ ਪਾਣੀ ਸਿੱਧੇ ਯਤੌਰ ਉੱਪਰ ਡਰੇਨ ਵਿਚ ਨਹੀਂ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕੱਤ ਬਸਤੀ ਦੇ ਗੰਦੇ ਪਾਣੀ ਨੂੰ ਪਹਿਲਾਂ ਛੱਪੜ ਵਿਚ ਪਾਉਣ ਉਪਰੰਤ ਅੱਗੇ ਨਿਕਾਸੀ ਕੀਤੀ ਜਾ ਸਕਦੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All