DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸੜਕਾਂ ਬਣਨ ਦੇ ਬਾਵਜੂਦ Manholes ਮੁਸੀਬਤ ਬਣੇ

ਮੇਅਰ ਨੇ ਠੇਕੇਦਾਰਾਂ ਦੀ ਅਦਾਇਗੀ ਰੋਕਣ ਦੇ ਹੁਕਮ ਦਿੱਤੇ

  • fb
  • twitter
  • whatsapp
  • whatsapp
featured-img featured-img
ਨਵੀਂ ਬਣੀ ਸੜਕ ’ਤੇ ਨੀਵਾਂ ਨਜ਼ਰ ਆ ਰਿਹਾ ਮੈਨਹੋਲ। -ਫੋਟੋ: ਭੰਗੂ
Advertisement

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਦੀ ਰੀਕਾਰਪੇਂਟਿੰਗ ਕਰਵਾਈ ਜਾ ਰਹੀ ਹੈ, ਪਰ ਇਨ੍ਹਾਂ ਨਵੀਆਂ ਸੜਕਾਂ ਦੀ ਗੁਣਵੱਤਾ ਅਤੇ ਕੰਮ ਦੇ ਢੰਗ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸ਼ਹਿਰ ਵਿੱਚ ਨਵੀਆਂ ਸੜਕਾਂ ਬਣਾਉਣ ਸਮੇਂ ਸੀਵਰੇਜ ਦੇ ਮੈਨਹੋਲਾਂ ਦਾ ਸੜਕ ਦੀ ਸਤਾ ਤੋਂ ਕਾਫ਼ੀ ਹੇਠਾਂ ਰਹਿ ਜਾਣਾ ਲੋਕਾਂ ਲਈ ਵੱਡੀ ਸਮੱਸਿਆ ਬਣ ਗਿਆ ਹੈ। ਟੋਇਆਂ ਦਾ ਰੂਪ ਧਾਰ ਚੁੱਕੇ ਇਹ ਮੈਨਹੋਲ ਹਾਦਸਿਆਂ ਦਾ ਕਾਰਨ ਬਣ ਰਹੇ ਹਨ।

ਲੋਕਾਂ ਨੇ ਦੋਸ਼ ਲਾਇਆ ਕਿ ਠੇਕੇਦਾਰਾਂ ਵੱਲੋਂ ਮੀਂਹ ਦੇ ਬਾਵਜੂਦ ਸੜਕਾਂ ’ਤੇ ਸਮੱਗਰੀ ਪਾਈ ਗਈ ਹੈ ਅਤੇ ਸੜਕਾਂ ’ਤੇ ਨਾ ਤਾਂ ਸੀਲ ਕੋਟ ਕੀਤਾ ਗਿਆ ਹੈ ਅਤੇ ਨਾ ਹੀ ਚਿੱਟੇ ਰੰਗ ਦੀ ਰੋਡ ਮਾਰਕਿੰਗ ਕੀਤੀ ਗਈ ਹੈ। ਚਿੱਟੀਆਂ ਲਾਈਨਾਂ ਤੋਂ ਵੇਹੂਣੀਆਂ ਇਨ੍ਹਾਂ ਸੜਕਾਂ ਵਿੱਚ ਧੱਸੇ ਹੋਏ ਮੈਨਹੋਲ ਰਾਤ ਸਮੇਂ ਬਿਲਕੁਲ ਨਜ਼ਰ ਨਹੀਂ ਆਉਂਦੇ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।

Advertisement

ਤ੍ਰਿਪੜੀ ਵਾਸੀ ਬਲਜਿੰਦਰ ਸਿੰਘ, ਬਲਵੰਤ ਸਿੰਘ, ਅਮਰਜੀਤ ਵੜੈਚ ਅਤੇ ਜਗਤਾਰ ਸਿੰਘ ਆਦਿ ਨੇ ਦੱਸਿਆ ਕਿ ਇਹ ਸੜਕਾਂ ਉੱਪਰੋਂ ਭਾਵੇਂ ਨਵੀਆਂ ਲੱਗਦੀਆਂ ਹਨ, ਪਰ ਜ਼ਮੀਨੀ ਹਕੀਕਤ ਵਿੱਚ ਇਹ ਪਹਿਲਾਂ ਨਾਲੋਂ ਵੀ ਵੱਧ ਖ਼ਤਰਨਾਕ ਹੋ ਗਈਆਂ ਹਨ। ਆਟੋ-ਰਿਕਸ਼ਾ ਚਾਲਕਾਂ ਦੇਬਾ ਤੇ ਗੇਜੂ ਨੇ ਦੱਸਿਆ ਕਿ ਧੱਸੇ ਹੋਏ ਮੈਨਹੋਲਾਂ ਕਾਰਨ ਉਨ੍ਹਾਂ ਨੂੰ ਅਚਾਨਕ ਬਰੇਕਾਂ ਲਾਉਣੀਆਂ ਪੈਂਦੀਆਂ ਹਨ, ਜੋ ਕਾਫ਼ੀ ਖ਼ਤਰਨਾਕ ਹੈ।

Advertisement

ਇਹ ਮਾਮਲਾ ਧਿਆਨ ਵਿੱਚ ਆਉਣ ’ਤੇ ਮੇਅਰ ਕੁੰਦਨ ਗੋਗੀਆ ਨੇ ਸਖ਼ਤ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਤੱਕ ਸਾਰੇ ਮੈਨਹੋਲਾਂ ਨੂੰ ਸੜਕ ਦੇ ਪੱਧਰ ਤੱਕ ਨਹੀਂ ਚੁੱਕਿਆ ਜਾਂਦਾ, ਸੜਕਾਂ ’ਤੇ ਚਿੱਟੀਆਂ ਲਾਈਨਾਂ ਨਹੀਂ ਬਣਾਈਆਂ ਜਾਂਦੀਆਂ ਅਤੇ ਕਿਨਾਰਿਆਂ ਤੋਂ ਮਲਬਾ ਨਹੀਂ ਹਟਾਇਆ ਜਾਂਦਾ, ਉਦੋਂ ਤੱਕ ਸਬੰਧਤ ਠੇਕੇਦਾਰਾਂ ਦੀ ਕੋਈ ਅਦਾਇਗੀ ਨਾ ਕੀਤੀ ਜਾਵੇ।

Advertisement
×