Dengue Alert: ਪਟਿਆਲਾ ’ਚ ਡੇਂਗੂ ਦੇ 22 ਕੇਸ
ਬਰਸਾਤੀ ਮੌਸਮ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰਕਾਰੀ ਰਿਕਾਰਡ ਅਨੁਸਾਰ ਹੁਣ ਤੱਕ ਡੇਂਗੂ ਦੇ 22 ਕੇਸ ਦਰਜ ਹੋਏ ਹਨ, ਜਦਕਿ ਪ੍ਰਾਈਵੇਟ ਕਲੀਨਿਕਾਂ ਵਿੱਚ ਇਲਾਜ ਕਰਵਾ ਰਹੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਇਸ ਤੋਂ...
Advertisement
ਬਰਸਾਤੀ ਮੌਸਮ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰਕਾਰੀ ਰਿਕਾਰਡ ਅਨੁਸਾਰ ਹੁਣ ਤੱਕ ਡੇਂਗੂ ਦੇ 22 ਕੇਸ ਦਰਜ ਹੋਏ ਹਨ, ਜਦਕਿ ਪ੍ਰਾਈਵੇਟ ਕਲੀਨਿਕਾਂ ਵਿੱਚ ਇਲਾਜ ਕਰਵਾ ਰਹੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੈ। ਮਰੀਜ਼ਾਂ ਦੇ ਵਧਦੇ ਅੰਕੜੇ ਨੂੰ ਦੇਖਦਿਆਂ ਸਿਵਲ ਸਰਜਨ ਟੀਮਾਂ ਨੇ ਆਯੁਰਵੈਦਿਕ ਕਾਲਜ, ਰਾਜਿੰਦਰਾ, ਪਾਰਕ, ਮਨੀਪਾਲ ਅਤੇ ਸਦਭਾਵਨਾ ਸਮੇਤ ਕਈ ਪ੍ਰਮੁੱਖ ਹਸਪਤਾਲਾਂ ਵਿੱਚ ਚੈਕਿੰਗ ਕਰਕੇ ਮਿਲਿਆ ਲਾਰਵਾ ਨਸ਼ਟ ਕਰਵਾਇਆ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ 40,051 ਘਰਾਂ ਦੀ ਚੈਕਿੰਗ ਦੌਰਾਨ 521 ਥਾਵਾਂ ਉੱਤੇ ਲਾਰਵਾ ਮਿਲਿਆ। ਉਨ੍ਹਾਂ ਦੱਸਿਆ ਕਿ ਡਰਾਈ ਡੇਅ ਮੁਹਿੰਮ ਤਹਿਤ ਹੁਣ ਤੱਕ 7,40,478 ਘਰਾਂ ਦੇ ਸਰਵੇਖਣ ਦੌਰਾਨ 4,922 ਥਾਵਾਂ ਉੱਤੇ ਲਾਰਵਾ ਨਸ਼ਟ ਕਰਕੇ ਲੋਕਾਂ ਨੂੰ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਹੈ।
Advertisement
Advertisement
×

