
ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਮਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਨੇੜਲੀ ਦਾਣਾ ਮੰਡੀ ਡਸਕਾ ਵਿਖੇ ਜੀਰੀ ਦੇ ਲਵਾਈ ਦਾ ਰੇਟ ਛੇ ਹਜ਼ਾਰ, ਦਿਹਾੜੀ 500 ਕਰਵਾਉਣ ਦੀ ਮੰਗ ਲਈ ਇਕੱਠ ਕੀਤਾ ਗਿਆ ਅਤੇ ਪਿੰਡ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ। ਇਸ ਇਕੱਠ ਵਿੱਚ ਵਰੇਅ, ਆਲਮਪੁਰ ਮੰਦਰਾਂ, ਹਰਿਆਊ, ਰਘੜਿਆਲ, ਖਤਰੀਵਾਲ ਜ਼ਿਲ੍ਹਾ ਮਾਨਸਾ ਤੋਂ ਖੇਤ ਮਜ਼ਦੂਰ ਪੁੱਜੇ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਪੰਜਾਬ ਦੇ ਖੇਤ ਮਜ਼ਦੂਰ ਸਾਰੇ ਸਾਧਨਾਂ ਤੋਂ ਵਾਂਝੇ ਹਨ। ਅਤਿ ਦੀ ਵੱਧ ਰਹੀ ਮਹਿੰਗਾਈ ਦੌਰਾਨ ਖੇਤ ਮਜ਼ਦੂਰਾਂ ਲਈ ਦੋ ਵਕਤ ਦੀ ਰੋਟੀ ਖਾਣੀ ਮੁਸ਼ਕਿਲ ਹੁੰਦੀ ਹੁੰਦੀ ਜਾ ਰਹੀ ਹੈ। ਇਸ ਕਰਕੇ ਜੋ ਖੇਤ ਮਜ਼ਦੂਰਾਂ ਨੇ ਜੀਰੀ ਦਾ ਰੇਟ ਛੇ ਹਜ਼ਾਰ ਪ੍ਰਤੀ ਏਕੜ ਅਤੇ ਦਿਹਾੜੀ 500 ਕਰਵਾਉਣ ਦਾ ਤੈਅ ਕੀਤਾ ਹੈ ਉਸ ਦਾ ਜਥੇਬੰਦੀ ਪੁਰਜ਼ੋਰ ਸਮਰਥਨ ਕਰਦੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ