ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪ੍ਰਦਰਸ਼ਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪ੍ਰਦਰਸ਼ਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੀਆਂ ਹੋਈਆਂ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਜੁਲਾਈ

ਇੱਥੇ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਬਲਾਕ ਲਹਿਰਾਗਾਗਾ ਵੱਲੋਂ ਬਲਾਕ ਉਪ ਪ੍ਰਧਾਨ ਰਾਜਵੰਤ ਕੌਰ ਡਸਕਾ ਦੀ ਅਗਵਾਈ ’ਚ ਸੰਗਠਿਤ ਬਾਲ ਵਿਕਾਸ ਤੇ ਲਾਭਪਾਤਰੀ ਅਤੇ ਆਂਗਣਵਾੜੀ ਵਰਕਰਾਂ/ਹੈਲਪਰਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਲੈ ਕੇ ਲਾਲ ਮਾਸਕ ਅਤੇ ਸਮਾਜਿਕ ਫ਼ਾਸਲੇ ’ਚ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਆਪਣੀਆਂ ਮੰਗਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਵਾਲਾ ਮੰਗ ਪੱਤਰ ਤਹਿਸੀਲਦਾਰ ਸੁਰਿੰਦਰ ਸਿੰਘ ਨੂੰ ਸੌਪਿਆ।

ਇਸ ਮੌਕੇ ਐੱਸਡੀਐੱਮ ਦਫ਼ਤਰ ’ਚ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰ ’ਤੇ ਬੱਚਿਆਂ ਦੇ ਬੁਨਿਆਦੀ ਅਧਿਕਾਰ ਸਿਹਤ ਸਿੱਖਿਆ ਅਤੇ ਪੋਸ਼ਣ ਪ੍ਰਤੀ ਗ਼ੈਰ-ਸੰਜੀਦਾ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਆਈਸੀਡੀਐੱਸ ਸਕੀਮ ਦੇ ਲਾਭਪਾਤਰੀਆਂ ਨੂੰ ਨਾ-ਮਾਤਰ ਸੇਵਾਵਾਂ ਵੀ ਕੇਂਦਰ ਸਰਕਾਰ ਨੇ ਪੂਰਨ ਪ੍ਰਬੰਧ ਨਹੀਂ ਕੀਤੇ ਅਤੇ ਕੋਵਿਡ 19 ਦੀ ਮਹਾਂਮਾਰੀ ਸਮੇਂ ਆਂਗਣਵਾੜੀ ਕੇਂਦਰਾਂ ਨੂੰ ਸਹੀ ਖ਼ੁਰਾਕ ਨਹੀਂ ਦਿੱਤੀ ਗਈ। ਇਸ ਕਰ ਕੇ ਸਕੀਮ ਨਾਲ ਜੁੜੇ ਬੱਚਿਆਂ ਅਤੇ ਗਰਭਵਤੀ ਔਰਤਾਂ, ਦੁੱਧ ਪਿਆਉਣ ਵਾਲੀਆਂ ਮਾਵਾਂ ’ਤੇ ਮਾਰੂ ਅਸਰ ਪਵੇਗਾ।

ਉਨ੍ਹਾਂ ਸਰਕਾਰਾਂ ’ਤੇ ਦੋਸ਼ ਲਾਉਂਦੇ ਕਿਹਾ ਕਿ ਆਂਗਣਵਾੜੀ ਵਰਕਰਾਂ/ ਹੈਲਪਰਾਂ ਵੱਲੋਂ ਲੌਕਡਾਊਨ ਦੇ ਪਹਿਲੇ ਚਰਨ ਤੋਂ ਕਰੋਨਾ ਯੋਧਿਆਂ ਦੇ ਰੂਪ ’ਚ ਬਿਨਾਂ ਬੁਨਿਆਦੀ ਸੁਰੱਖਿਆ ਸਹੂਲਤਾਂ ਮਾਸਕ, ਸੈਨੇਟਾਈਜ਼ਰ, ਸਾਬਣ, ਦਸਤਾਨੇ, ਪੀਪੀਈ ਕਿੱਟਾਂ ਦੇ ਬਗੈਰ ਸੇਵਾਵਾਂ ਨਿਭਾਈਆਂ ਤੇ ਕਈ ਪੀੜ੍ਹਤ ਵੀ ਹੋਈਆਂ। ਪਰ ਸਰਕਾਰ ਨੇ ਨਾ ਤਾਂ ਉਨ੍ਹਾਂ ਨੂੰ ਕਰੋਨੇ ਯੋਧਿਆਂ ’ਚ ਸ਼ਾਮਲ ਕਰ ਕੇ ਬੀਮਾ ਸਕੀਮ ’ਚ ਸ਼ਾਮਲ ਨਹੀਂ ਕੀਤਾ ਬਲਕਿ ਇਸ ਦੇ ਉਲਟ ਨਿੱਤ ਨਵੇਂ ਹੁਕਮ ਦਿੱਤੇ ਜਾ ਰਹੇ ਹਨ। ਉਨ੍ਹਾਂ ਪੰਜਾਹ ਲੱਖ ਦੇ ਬੀਮਾ, 25 ਹਜ਼ਾਰ ਰੁਪਏ ਜੋਖ਼ਮ ਭੱਤਾ, ਕੋਵਿਡ ਟੈਸਟ ਮੁਫ਼ਤ ਕਰਨ, ਪੋਸ਼ਣ ਦੀ ਸਪਲਾਈ ਵਧਾਉਣ, ਵਰਕਰਾਂ ਨੂੰ ਵੀਹ ਹਜ਼ਾਰ, ਹੈਲਪਰਾਂ ਨੂੰ 21 ਹਜ਼ਾਰ, 45-46ਵੇਂ ਲੇਬਰ ਕਾਨਫਰੰਸ ਦੀਆਂ ਸਿਫ਼ਾਰਸ਼ਾਂ ਪੈਨਸ਼ਨ, ਈਐਸਆਈਐਫ਼ ਦੇਣ ਦੀ ਮੰਗ ਕੀਤੀ। ਇਸ ਮੌਕੇ ਬਲਜਿੰਦਰ ਕੌਰ, ਹਰਪ੍ਰੀਤ ਕੌਰ, ਅੰਜੂ ਸ਼ਰਮਾ, ਸੁਖਵਿੰਦਰ ਦੇਵੀ ਅਤੇ ਹਰਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All