DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀ ਆਰ ਟੀ ਸੀ ਦੀ ਅਦਾਇਗੀ ਜਾਰੀ ਕਰਨ ਦੀ ਮੰਗ

ਚੇਅਰਮੈਨ ਜੁਨੇਜਾ ਨੇ ਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਨਾਲ ਮੁਲਾਕਾਤ ਕੀਤੀ

  • fb
  • twitter
  • whatsapp
  • whatsapp
featured-img featured-img
ਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਨੂੰ ਮਿਲਦੇ ਹੋਏ ਚੇਅਰਮੈਨ ਹਰਪਾਲ ਜੁਨੇਜਾ ਅਤੇ ਹੋਰ। -ਫੋਟੋ: ਭੰਗੂ
Advertisement

ਪੀ ਆਰ ਟੀ ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਟਰਾਂਸਪੋਰਟ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਜਿਥੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ, ਉਥੇ ਹੀ ਬੇਨਤੀ ਕੀਤੀ ਕਿ ਮਹਿਲਾਵਾਂ ਨੂੰ ਨਿਰੰਤਰ ਦਿੱਤੀ ਜਾ ਰਹੀ ਮੁਫ਼ਤ ਸਫ਼ਰ ਸਹੂਲਤ ਦੇ ਬਦਲੇ ਬਣਦੇ ਕਲੇਮ ਦੀ ਬਕਾਇਆ ਰਾਸ਼ੀ ਸਮੇਂ ਸਿਰ ਜਾਰੀ ਕੀਤੀ ਜਾਵੇ ਤਾਂ ਜੋ ਪੀ ਆਰ ਟੀ ਸੀ ਦੀਆਂ ਦੇਣਦਾਰੀਆਂ ਜਿਵੇਂ ਕਿ ਵਰਕਰਾਂ ਦੀ ਤਨਖਾਹ, ਗਰੈਚੁਟੀ, ਜੀ ਪੀ ਐੱਫ, ਲੀਵ ਇਨਕੈਸ਼ਮੈਂਟ, ਰਿਵਾਈਜ਼ਡ ਲੀਵ ਇਨਕੈਸ਼ਮੈਂਟ, ਰਿਵਾਈਜ਼ਡ ਤਨਖਾਹ ਏਰੀਅਰ/ਪੈਨਸ਼ਨ ਏਰੀਅਰ (6ਵੇਂ ਤਨਖਾਹ ਪੇਅ ਕਮਿਸ਼ਨ ਅਨੁਸਾਰ) ਆਦਿ ਦਾ ਭੁਗਤਾਨ ਸਮੇਂ ਸਿਰ ਕੀਤਾ ਜਾ ਸਕੇ। ਹਰਪਾਲ ਜੁਨੇਜਾ ਨੇ ਇਹ ਵੀ ਦੱਸਿਆ ਕਿ ਬਿਹਤਰ ਬੱਸ ਸੇਵਾ ਮੁਹੱਈਆ ਕਰਵਾਉਣ ਅਤੇ ਬੰਦ ਪਏ ਰੂਟਾਂ ਨੂੰ ਚਲਾਉਣ ਅਤੇ ਪੀ ਆਰ ਟੀ ਸੀ ਦੇ ਬੇੜੇ ਵਿੱਚ ਜਲਦ ਹੀ ਪਾਈਆਂ ਜਾ ਰਹੀਆਂ 663 ਨਵੀਆਂ ਬੱਸਾਂ ਵਿਚੋਂ ਤਿਆਰ ਖੜ੍ਹੀਆਂ 250 ਬੱਸਾਂ ਚਾਲੂ ਕਰਨ ਸਬੰਧੀ ਮੁੱਖ ਮੰਤਰੀ ਦੀ ਸ਼ਮੂਲੀਅਤ ਸਹਿਤ ਹੋਣ ਵਾਲ਼ੇ ਸਮਾਗਮ ਦੀ ਤਰੀਕ ਬਾਰੇ ਵੀ ਚਰਚਾ ਕੀਤੀ ਗਈ। ਇਸ ਮਗਰੋਂ ਪਟਿਆਲਾ ਪਰਤੇ ਹਰਪਾਲ ਜੁਨੇਜਾ ਨੇ ਦੱਸਿਆ ਕਿ ਸ੍ਰੀ ਚੀਮਾ ਨੇ ਬਣਦੀਆਂ ਅਦਾਇਗੀਆਂ ਸਮੇਂ ਸਿਰ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਰੁਣ ਰੂਜ਼ਮ, ਡਾਇਰੈਕਟਰ ਸਟੇਟ ਟਰਾਂਸਪੋਰਟ ਰਾਜੀਵ ਗੁਪਤਾ, ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸ਼ੇਰਗਿੱਲ, ਏ ਐੱਮ ਡੀ ਨਵਦੀਪ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Advertisement
Advertisement
×