ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਸੁਨਾਮ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ। ਆਗੂਆਂ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਜਮਹੂਰੀ ਕਾਮੇ, ਲੋਕ ਪੱਖੀ ਬੁੱਧੀਜੀਵੀ ਅਤੇ ਖਾਲਿਸਤਾਨ ਪੱਖੀ ਕੈਦੀ ਜੋ ਆਪਣੀਆਂ ਸਜ਼ਾਵਾਂ ਪੂਰੀਆਂ...
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਸੁਨਾਮ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ। ਆਗੂਆਂ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਜਮਹੂਰੀ ਕਾਮੇ, ਲੋਕ ਪੱਖੀ ਬੁੱਧੀਜੀਵੀ ਅਤੇ ਖਾਲਿਸਤਾਨ ਪੱਖੀ ਕੈਦੀ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਨੂੰ ਬਿਨਾਂ ਦੇਰੀ ਰਿਹਾਅ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਇਸੇ ਮੰਗ ਸਬੰਧੀ ਕਿਸਾਨ ਜਥੇਬੰਦੀ ਵੱਲੋਂ 13 ਨਵੰਬਰ ਨੂੰ ਸ਼ਹਿਰ ਸੰਗਰੂਰ ਵਿੱਚ ਸੂਬਾਈ ਰੋਸ ਜਤਾਇਆ ਜਾਵੇਗਾ। ਕਿਸਾਨ ਆਗੂਆਂ ਨੇ ਸੂਬਾ ਸਰਕਾਰ ਨੂੰ ਤਾੜਨਾ ਕੀਤੀ ਕਿ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਨੋਟਿਸ ਭੇਜਣੇ ਬੰਦ ਕੀਤੇ ਜਾਣ ਅਤੇ ਪਰਾਲੀ ਦਾ ਸਥਾਈ ਹੱਲ ਲੱਭਿਆ। ਉਨ੍ਹਾਂ ਪ੍ਰਤੀ ਕੁਇੰਟਲ ਝੋਨੇ ’ਤੇ ਪੰਜ ਸੌ ਰੁਪਏ ਬੌਨਸ ਦੀ ਮੰਗ ਵੀ ਰੱਖੀ।
Advertisement
Advertisement
×

