DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਣਾਂ ’ਚ 27 ਫ਼ੀਸਦ ਰਾਖਵੇਂਕਰਨ ਦੀ ਮੰਗ

ਓ ਬੀ ਸੀ ਕਮਿਸ਼ਨ ਦੇ ਚੇਅਰਮੈਨ ਨੂੰ ਮੰਗ ਪੱਤਰ

  • fb
  • twitter
  • whatsapp
  • whatsapp
featured-img featured-img
ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ ਨੂੰ ਮੰਗ ਪੱਤਰ ਦਿੰਦੇ ਹੋਏ ਆਗੂ।
Advertisement

ਓ ਬੀ ਸੀ ਰਾਜਨੀਤਿਕ ਫਰੰਟ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਵਿੱਚ ਜਨਰਲ ਸਕੱਤਰ ਇੰਦਰਜੀਤ ਸਿੰਘ ਕੰਬੋਜ ਅਤੇ ਹੋਰ ਸਾਥੀਆਂ ਵੱਲੋਂ ਪੰਜਾਬ ਰਾਜ ਓ ਬੀ ਸੀ ਕਮਿਸ਼ਨ ਦੇ ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਓ ਬੀ ਸੀ ਸਮਾਜ ਦੇ ਲੋਕਾਂ ਨੂੰ ਸਥਾਨਕ ਸਰਕਾਰਾਂ /ਪਿੰਡਾਂ ਦੀ ਪੰਚਾਇਤਾਂ/ ਬਲਾਕ ਸਮਿਤੀਆਂ/ ਜ਼ਿਲ੍ਹਾ ਪਰਿਸ਼ਦਾਂ ਅਤੇ ਸ਼ਹਿਰੀ ਸੰਸਥਾਵਾਂ/ ਨਗਰ ਪਾਲਿਕਾਵਾਂ/ ਨਗਰ ਕੌਂਸਲਾਂ/ ਨਗਰ ਨਿਗਮਾਂ /ਨਗਰ ਸੁਧਾਰ ਟਰੱਸਟ ਆਦਿ ਵਿੱਚ 27 ਫੀਸਦ ਰਾਖਵਾਂਕਰਨ ਦਿੱਤਾ ਜਾਵੇ ਅਤੇ ਪੰਜਾਬ ਵਿੱਚ ਹੋਣ ਜਾ ਰਹੀਆਂ ਸਾਰੀਆਂ ਬੀ ਸੀ/ਓ ਬੀ ਸੀ ਵਰਗ ਨੂੰ 27 ਫੀਸਦ ਸਿਆਸੀ ਰਾਖਵਾਂਕਰਨ ਦੇਣ ਮਗਰੋਂ ਹੀ ਕਰਵਾਈਆਂ ਜਾਣ। ਚੇਅਰਮੈਨ ਸ੍ਰੀ ਥਿੰਦ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਵਿਸ਼ੇਸ਼ ਗੌਰ ਕੀਤਾ ਜਾਵੇਗਾ ਅਤੇ ਜਲਦੀ ਹੀ ਇਹ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਅਵਤਾਰ ਸਿੰਘ ਤਾਰੀ, ਕਰਨੈਲ ਸਿੰਘ ਢੋਟ, ਪਰਮਜੀਤ ਹਾਂਡਾ ਵੀ ਮੌਜੂਦ ਸਨ।

Advertisement
Advertisement
×