DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਲਹਿਰਾਗਾਗਾ ਪੁਲੀਸ ਦੇ ਬਾਈਕਾਟ ਦਾ ਫ਼ੈਸਲਾ

ਪੁਲੀਸ ਦੇ ਵਿਹਾਰ ਤੋਂ ਪੱਤਰਕਾਰ ਨਾਰਾਜ਼

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ਫ਼ੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੱਤਰਕਾਰ।
Advertisement

ਲਹਿਰਾਗਾਗਾ ਪੁਲੀਸ ਵੱਲੋਂ ਪੱਤਰਕਾਰਾਂ ਨਾਲ ਕੀਤੇ ਗਏ ਕਥਿਤ ਮਾੜੇ ਵਿਵਹਾਰ ਖ਼ਿਲਾਫ਼ ਅੱਜ ਜੀ ਪੀ ਐੱਫ ਕੰਪਲੈਕਸ ਵਿੱਚ ਸਮੂਹ ਪੱਤਰਕਾਰਾਂ ਦੀ ਮੀਟਿੰਗ ਹੋਈ। ਵਿਚਾਰ-ਵਟਾਂਦਰੇ ਤੋਂ ਬਾਅਦ ਪੱਤਰਕਾਰ ਭਾਈਚਾਰੇ ਨੇ ਸਰਬਸੰਮਤੀ ਨਾਲ ਡੀ ਐੱਸ ਪੀ ਸਣੇ ਲਹਿਰਾਗਾਗਾ ਪੁਲੀਸ ਦਾ ਮੁਕੰਮਲ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ।

ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਹੁਣ ਲਹਿਰਾਗਾਗਾ ਪੁਲੀਸ ਵੱਲੋਂ ਜਾਰੀ ਕੀਤੇ ਜਾਣ ਵਾਲਾ ਕੋਈ ਵੀ ਪ੍ਰੈੱਸ ਨੋਟ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪੁਲੀਸ ਨਾਲ ਸਬੰਧਤ ਕਿਸੇ ਵੀ ਸਮਾਗਮ ਜਾਂ ਗਤੀਵਿਧੀ ਦੀ ਕਵਰੇਜ ਕੀਤੀ ਜਾਵੇਗੀ। ਪੱਤਰਕਾਰਾਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਬੀਤੀ ਰਾਤ ਲਹਿਰਾਗਾਗਾ ਦੀ ਅਨਾਜ ਮੰਡੀ ਵਿੱਚ ਚੱਲ ਰਹੇ ‘ਰੰਗ ਪੰਜਾਬ ਦੇ’ ਮੇਲੇ ਦੌਰਾਨ ਜਦੋਂ ਪੱਤਰਕਾਰ ਪ੍ਰਬੰਧਕਾਂ ਵੱਲੋਂ ਉਨ੍ਹਾਂ ਲਈ ਬਣਾਈ ਗਈ ਗੈਲਰੀ ਵਿੱਚ ਜਾ ਰਹੇ ਸਨ ਤਾਂ ਡੀ ਐੱਸ ਪੀ ਪਲਵਿੰਦਰ ਸਿੰਘ ਅਤੇ ਪੁਲੀਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਥਿਤ ਤੌਰ ’ਤੇ ਅਪਮਾਨਜਨਕ ਸ਼ਬਦਾਵਲੀ ਵਰਤੀ। ਇਸ ਘਟਨਾ ਤੋਂ ਬਾਅਦ ਪੱਤਰਕਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰ ਆਗੂਆਂ ਨੇ ਸਪੱਸ਼ਟ ਕੀਤਾ ਕਿ ਪ੍ਰੈੱਸ ਨਾਲ ਅਜਿਹਾ ਧੱਕੇਸ਼ਾਹੀ ਭਰਿਆ ਸਲੂਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisement

ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੁਲੀਸ ਪ੍ਰਸ਼ਾਸਨ ਆਪਣੇ ਇਸ ਰਵੱਈਏ ਅਤੇ ਵਰਤੇ ਗਏ ਸ਼ਬਦਾਂ ਲਈ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਪੁਲੀਸ ਦਾ ਬਾਈਕਾਟ ਜਾਰੀ ਰਹੇਗਾ। ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਅਨਿਲ ਜੈਨ, ਸਿਟੀ ਪ੍ਰੈੱਸ ਕਲੱਬ ਦੇ ਪ੍ਰਧਾਨ ਅਸ਼ੋਕ ਗਰਗ, ਗੁਰਮੇਲ ਸਿੰਘ ਸੰਗਤਪੁਰਾ, ਪਰਵੀਨ ਖੋਖਰ, ਸ਼ੰਭੂ ਗੋਇਲ, ਜਤਿੰਦਰ ਜਲੂਰ, ਦੀਪੂ ਗਰਗ, ਵਰਿੰਦਰ ਸਿੰਗਲਾ, ਅਮਨ ਸਿੰਗਲਾ, ਰਮਨ ਬਾਂਸਲ, ਰਤਨ ਲਾਲ ਗਰਗ, ਰਮੇਸ਼ਵਰ ਸ਼ਰਮਾ, ਰਾਜ ਕੁਮਾਰ ਸਿੰਗਲਾ, ਨੈਨਸੀ, ਸ਼ਿੰਦਾ ਖਾਨ, ਰਮਿਤ ਸ਼ਰਮਾ ਅਤੇ ਮੌਂਟੀ ਸ਼ਰਮਾ ਸਣੇ ਵੱਡੀ ਗਿਣਤੀ ਪੱਤਰਕਾਰ ਹਾਜ਼ਰ ਸਨ।

Advertisement

Advertisement
×