DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੌਤ ਦਾ ਮਾਮਲਾ: ਮਜ਼ਦੂਰ ਮੁਕਤੀ ਮੋਰਚਾ ਵੱਲੋਂ ਚੀਮਾ ਥਾਣੇ ਅੱਗੇ ਧਰਨਾ

ਹਾਦਸੇ ’ਚ ਫ਼ੌਤ ਮਜ਼ਦੂਰ ਔਰਤ ਦੇ ਪਰਿਵਾਰ ਲੲੀ ਇਨਸਾਫ਼ ਮੰਗਿਆ

  • fb
  • twitter
  • whatsapp
  • whatsapp
featured-img featured-img
ਚੀਮਾ ਥਾਣੇ ਅੱਗੇ ਧਰਨਾ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ ਤੇ ਮਜ਼ਦੂਰ।
Advertisement

ਕਰੀਬ ਹਫ਼ਤਾ ਪਹਿਲਾਂ ਚੀਮਾ ਨੇੜੇ ਸੜਕ ਹਾਦਸੇ ਵਿਚ ਗਰੀਬ ਪਰਿਵਾਰ ਦੀ ਇੱਕ ਮਹਿਲਾ ਦੀ ਮੌਤ ਦੇ ਮਾਮਲੇ ਵਿਚ ਵਾਹਨ ਚਾਲਕ ਖਿਲਾਫ਼ ਕਾਰਵਾਈ ਕਰਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪੀੜਤ ਪਰਿਵਾਰ ਤੇ ਮਜ਼ਦੂਰਾਂ ਨੇ ਚੀਮਾ ਥਾਣੇ ਅੱਗੇ ਧਰਨਾ ਦਿੱਤਾ ਗਿਆ ਅਤੇ ਪੁਲੀਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਥਾਣੇ ਅੱਗੇ ਲੜੀਵਾਰ ਰੋਸ ਧਰਨਾ ਜਾਰੀ ਰਹੇਗਾ।

ਧਰਨੇ ’ਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਬਲਾਕ ਆਗੂ ਧਰਮਾ ਸਿੰਘ ਸੁਨਾਮ, ਲਖਵਿੰਦਰ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਨਰੰਜਣ ਸਿੰਘ ਚੁਨਾਗਰਾ ਨੇ ਦੱਸਿਆ ਕਿ ਸ਼ਹਿਰ ਸੁਨਾਮ ਦੇ ਗਰੀਬ ਪਰਿਵਾਰ ਨਾਲ ਸਬੰਧਤ ਇੱਕ ਮਜ਼ਦੂਰ ਔਰਤ ਮੇਲੋ ਕੌਰ ਲੱਕੜਾ ਲੈਣ ਲਈ ਗਈ ਸੀ ਜਿਸ ਦੀ ਸ਼ੇਰੋਂ ਮੋੜ ਨੇੜੇ ਚੀਮਾ ਵਿੱਚ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਸੀ। ਹਾਦਸੇ ਨੂੰ ਇੱਕ ਹਫ਼ਤਾ ਹੋਣ ਮਗਰੋਂ ਵੀ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਦਾ ਪਤਾ ਨਾ ਲਾਏ ਜਾਣ ਕਾਰਨ ਕਾਰਨ ਪੀੜਤ ਪਰਿਵਾਰ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀ ਨੂੰ ਚੀਮਾ ਥਾਣੇ ਅੱਗੇ ਧਰਨਾ ਲਾਉਣਾ ਪਿਆ ਹੈ। ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਜਥੇਬੰਦੀ ਡਟ ਕੇ ਪੀੜਤ ਪਰਿਵਾਰ ਨਾਲ ਖੜ੍ਹੀ ਹੈ ਅਤੇ ਹਰ ਹਾਲਤ ਵਿਚ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪੁਲੀਸ ਥਾਣੇ ਅੱਗੇ ਲੜੀਵਾਰ ਰੋਸ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਕਿ ਵਾਹਨ ਚਾਲਕ ਦੇ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ। ਜੇਕਰ ਪੁਲੀਸ ਵਲੋਂ ਜਲਦ ਅਣਪਛਾਤਾ ਵਾਹਨ ਟਰੇਸ ਕਰਕੇ ਕਾਰਵਾਈ ਨਹੀ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Advertisement

ਤਫ਼ਤੀਸ਼ ਕਰ ਰਹੇ ਹਾਂ: ਐੱਸ ਐੱਚ ਓ

ਥਾਣਾ ਚੀਮਾ ਦੇ ਐੱਸ ਐੱਚ ਓ ਅਵਤਾਰ ਸਿੰਘ ਦਾ ਕਹਿਣਾ ਹੈ ਕਿ 24 ਜਨਵਰੀ ਨੂੰ ਹੀ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਸੀ। ਸੀ ਸੀ ਟੀ ਵੀ ਫੁਟੇਜ ਖੰਗਾਲੀ ਗਈ ਹੈ ਪਰ ਵਾਹਨ ਟਰੇਸ ਨਹੀਂ ਹੋਇਆ, ਹਾਲਾਂਕਿ ਤਫਤੀਸ਼ ਲਗਾਤਾਰ ਜਾਰੀ ਹੈ।

Advertisement

Advertisement
×