DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਡੀ ਸੀ ਵੱਲੋਂ ਬੀ ਐੱਲ ਓਜ਼ ਦਾ ਸਨਮਾਨ

ਭਾਰਤੀ ਚੋਣ ਕਮਿਸ਼ਨ ਦੇ ਜਾਰੀ ਕੀਤੇ ਸ਼ਡਿਊਲ ਅਨੁਸਾਰ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ ਆਈ ਆਰ) 2026 ਦੀਆਂ ਚੱਲ ਰਹੀਆਂ ਗਤੀਵਿਧੀਆਂ ਤਹਿਤ ਮਿਤੀ ਬੀ ਐੱਲ ਓਜ਼ ਵੱਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ...

  • fb
  • twitter
  • whatsapp
  • whatsapp
Advertisement

ਭਾਰਤੀ ਚੋਣ ਕਮਿਸ਼ਨ ਦੇ ਜਾਰੀ ਕੀਤੇ ਸ਼ਡਿਊਲ ਅਨੁਸਾਰ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ ਆਈ ਆਰ) 2026 ਦੀਆਂ ਚੱਲ ਰਹੀਆਂ ਗਤੀਵਿਧੀਆਂ ਤਹਿਤ ਮਿਤੀ ਬੀ ਐੱਲ ਓਜ਼ ਵੱਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ ਨੂੰ ਗਣਨਾ ਫ਼ਾਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਪਾਸੋਂ ਭਰੇ ਹੋਏ ਫਾਰਮ ਇਕੱਤਰ ਕਰ ਕੇ ਐਪ ਵਿੱਚ ਡਿਜੀਟਾਈਜ਼ ਕੀਤੇ ਜਾ ਰਹੇ ਹਨ। ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਹਿੱਤ ਗਣਨਾ ਫਾਰਮਾਂ ਦੀ 100 ਫੀਸਦੀ ਡਿਜੀਟਲਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ ਕੁੱਲ 100 ਬੀ ਐੱਲ ਓਜ਼ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪੂਨਮਦੀਪ ਕੌਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਧਾਨ ਸਭਾ ਚੋਣ ਹਲਕਾ ਲਹਿਰਾ ਦੇ ਕੁੱਲ 8, ਵਿਧਾਨ ਸਭਾ ਚੋਣ ਹਲਕਾ 100 ਦਿੜ੍ਹਬਾ ਦੇ ਕੁੱਲ 34, ਵਿਧਾਨ ਸਭਾ ਚੋਣ ਹਲਕਾ 101 ਸੁਨਾਮ ਦੇ ਕੁੱਲ 10, ਵਿਧਾਨ ਸਭਾ ਚੋਣ ਹਲਕਾ 107 ਧੂਰੀ ਦੇ 33 ਅਤੇ ਵਿਧਾਨ ਸਭਾ ਚੋਣ ਹਲਕਾ 108 ਸੰਗਰੂਰ ਦੇ 15 ਬੀ ਐਲ ਓਜ਼ ਨੂੰ ਪ੍ਰਸ਼ੰਸਾ ਪੱਤਰ ਦਿੰਦੇ ਹੋਏ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸੰਗਰੂਰ ਸ਼੍ਰੀਮਤੀ ਪੂਨਮਦੀਪ ਕੌਰ ਦੁਆਰਾ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅੰਕੁਰ ਮਹਿੰਦਰੂ ਵਧੀਕ ਡਿਪਟੀ ਕਮਿਸ਼ਨਰ (ਜ), ਸੰਗਰੂਰ, ਪਰਮਜੀਤ ਕੌਰ ਚੋਣ ਤਹਿਸੀਲਦਾਰ ਤੋਂ ਇਲਾਵਾ ਜ਼ਿਲ੍ਹਾ ਚੋਣ ਦਫਤਰ ਦਾ ਚੋਣ ਸਟਾਫ਼ ਹਾਜ਼ਰ ਰਿਹਾ।

Advertisement
Advertisement
×