DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਕੜੇ ਸਹੀ ਯੋਜਨਾਬੰਦੀ ਦੀ ਨੀਂਹ ਕਰਾਰ

ਜੱਸੀ ਸੇਖੋਂ ਨੇ ਰਜਿਸਟ੍ਰੇਸ਼ਨ ਫਾਰਮ ਭਰ ਕੇ ਮਰਦਮਸ਼ੁਮਾਰੀ ਦੇ ਸਵੈ-ਗਣਨਾ ਗੇਡ਼ ਦੀ ਸ਼ੁਰੂਆਤ ਕੀਤੀ

  • fb
  • twitter
  • whatsapp
  • whatsapp
featured-img featured-img
ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਆਪਣੀ ਰਜਿਸਟ੍ਰੇਸ਼ਨ ਕਰਦੇ ਹੋਏ।
Advertisement

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਆਪਣੇ ਪਿੰਡ ਦਿਆਲਪੁਰ ਛੰਨਾ ਵਿੱਚ ਜਨਗਣਨਾ-2027 ਤਹਿਤ ਸਵੈ-ਗਣਨਾ ਦੌਰਾਨ ਆਨਲਾਈਨ ਰਜਿਸਟ੍ਰੇਸ਼ਨ ਕੀਤੀ। ਸਵੈ-ਗਣਨਾ ਤਹਿਤ ਖ਼ੁਦ ਆਪਣੀ ਜਾਣਕਾਰੀ ਭਰਨ ਉਪਰੰਤ ਸ੍ਰੀ ਜੱਸੀ ਸੇਖੋਂ ਨੇ ਕਿਹਾ ਕਿ ਇਹ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੈ। ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਸੇਖੋਂ ਨੇ ਕਿਹਾ ਕਿ ਸਹੀ ਡਾਟਾ ਹੀ 'ਸਹੀ ਯੋਜਨਾਬੰਦੀ' ਦੀ ਨੀਂਹ ਹੈ ਅਤੇ ਇਹ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਵੇ। ਉਨ੍ਹਾਂ ਦੱਸਿਆ ਕਿ ਮਰਦਮਸ਼ੁਮਾਰੀ-2027 ਤਹਿਤ ਸਵੈ-ਗਣਨਾ ਦਾ ਪੋਰਟਲ 14 ਮਈ ਤੱਕ ਖੋਲ੍ਹਿਆ ਗਿਆ ਹੈ ਜਿਸ ਜ਼ਰੀਏ ਜ਼ਿਲ੍ਹਾ ਵਾਸੀ ਜਨਗਣਨਾ ਤਹਿਤ ਆਪਣੀ ਜਾਣਕਾਰੀ ਖੁਦ ਭਰ ਸਕਦੇ ਹਨ। ਉਨ੍ਹਾਂ ਨੇ ਜ ਼ਿਲ੍ਹਾ ਵਾਸੀਆਂ ਨੂੰ ਖ਼ੁਦ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ । ਇਸ ਮੌਕੇ ਕਮਿਸ਼ਨ ਮੈਂਬਰ ਜੱਸੀ ਸੇਖੋਂ ਨਾਲ ਹੋਰ ਆਗੂ ਵੀ ਹ਼ਾਜ਼ਰ ਸਨ।

Advertisement
Advertisement
×