DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Dalit Community Secures Land Rights: ਸੰਘਰਸ਼ ਕਮੇਟੀ ਨੇ ਜ਼ਮੀਨ ’ਤੇ ਝੰਡਾ ਲਹਿਰਾਇਆ

ਪਿੰਡ ਰਾਏਧਰਾਨਾ ’ਚ ਦਲਿਤਾਂ ਨੇ 40 ਸਾਲ ਲੰਮੀ ਕਾਨੂੰਨੀ ਲਡ਼ਾਈ ਜਿੱਤੀ

  • fb
  • twitter
  • whatsapp
  • whatsapp
featured-img featured-img
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨ ਜੇਤੂ ਰੈਲੀ ਕੱਢਦੇ ਹੋਏ।
Advertisement

ਪਿੰਡ ਰਾਏਧਰਾਨਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ 40 ਸਾਲ ਦੀ ਲੰਮੀ ਜੱਦੋ ਜਹਿਦ ਤੇ ਕਾਨੂੰਨੀ ਲੜਾਈ ਮਗਰੋਂ ਦਲਿਤਾਂ ਨੂੰ ਜ਼ਮੀਨ ਮਿਲਣ ਦੀ ਖੁਸ਼ੀ ’ਚ ਪਿੰਡ ਰਾਏਧਰਾਨਾ ਦੀ ਨਜੂਲ ਸੁਸਾਇਟੀ ਜ਼ਮੀਨ ਤੋਂ ਨਾਜਾਇਜ ਕਬਜ਼ਾ ਹਟਾ ਕੇ ਆਪਣਾ ਝੰਡਾ ਚੜ੍ਹਾਇਆ। ਸਭ ਤੋਂ ਪਹਿਲਾਂ ਪਿੰਡ ਰਾਏਧਰਾਨਾ ਸਮੇਤ ਇਲਾਕੇ ’ਚੋਂ ਵੱਡੀ ਗਿਣਤੀ ’ਚ ਲੋਕ ਬਾਬਾ ਜੀਵਨ ਸਿੰਘ ਗੁਰੂ ਘਰ ਇਕੱਠੇ ਹੋਏ ਜਿਨ੍ਹਾਂ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਇਸ ਜ਼ਮੀਨ ਨੂੰ ਪ੍ਰਾਪਤ ਕਰਨ ਲਈ ਪਿੰਡ ਵੱਲੋਂ 16 ਸਾਲ ਕਾਨੂੰਨੀ ਲੜਾਈ ਲੜੀ ਗਈ ਹੈ ਪਰ ਹਾਈ ਕੋਰਟ ਦੇ ਡਬਲ ਬੈਂਚ ਤੋਂ ਆਰਡਰ ਹੋਣ ਦੇ ਬਾਵਜੂਦ ਤਿੰਨ ਮਹੀਨੇ ਬੀਤਣ ’ਤੇ ਵੀ ਸਿਵਲ ਪ੍ਰਸ਼ਾਸਨ ਨੇ ਕਬਜ਼ਾ ਨਹੀਂ ਦਿਵਾਇਆ ਜਿਸ ’ਤੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਲੋਕਾਂ ਵੱਲੋਂ ਜ਼ਮੀਨ ’ਚ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਸਵੇਰੇ ਤੋਂ ਹੀ ਪੁਲੀਸ ਵੱਡੀ ਨਫ਼ਰੀ ’ਚ ਤਾਇਨਾਤ ਕੀਤੀ ਗਈ ਸੀ। ਮਾਹੌਲ ਨੂੰ ਦੇਖਦਿਆਂ ਡੀ ਐੱਸ ਪੀ ਲਹਿਰਾਗਾਗਾ ਵੱਲੋਂ ਸਭਾ ਦੇ ਮੈਂਬਰਾਂ ਤੇ ਨਾਜਾਇਜ਼ ਕਾਬਜ਼ਕਾਰਾਂ ’ਚ ਲਿਖਤੀ ਸਹਿਮਤੀ ਕਰਵਾਈ ਗਈ ਤੇ ਅੰਤ ’ਚ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਜ਼ਮੀਨ ਚ ਝੰਡਾ ਲਾ ਕੇ ਆਪਣਾ ਹੱਕ ਜਤਾਇਆ ਗਿਆ। ਇਸ ਮੌਕੇ ਇਕਾਈ ਪ੍ਰਧਾਨ ਬਰਖਾ ਸਿੰਘ, ਗੁਰਦਾਸ ਸਿੰਘ ਝਲੂਰ, ਇਲਾਕਾ ਸਕੱਤਰ ਰਾਮਪਾਲ ਸਿੰਘ ਘੋੜੇਨਾਬ, ਖਜ਼ਾਨਚੀ ਸਤਿਗੁਰ ਸਿੰਘ ਰਾਏਧਰਾਣਾ, ਰਾਜੂ ਸ਼ਾਦੀਹਰੀ, ਬਿੱਟੂ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਔਰਤਾਂ ਤੇ ਨੌਜਵਾਨ ਹਾਜ਼ਰ ਸਨ।

Advertisement
Advertisement
×