ਦੇਵੀਗੜ੍ਹ ’ਚ ਨਿੱਤ ਦਿਨ ਦੇ ਜਾਮ ਨੇ ਲੋਕਾਂ ਨੂੰ ਵਖ਼ਤ ਪਾਇਆ
ਕਸਬਾ ਦੇਵੀਗੜ੍ਹ, ਭੁੱਨਰਹੇੜੀ, ਬਲਬੇੜਾ ਅਤੇ ਬਹਾਦਰਗੜ੍ਹ ਵਿੱਚ ਲੱਗਦੇ ਆਵਾਜਾਈ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਕਸਬਾ ਦੇਵੀਗੜ੍ਹ ਵਿੱਚ ਦੁਪਹਿਰੇ ਅਤੇ ਸ਼ਾਮ ਨੂੰ ਬਾਜ਼ਾਰਾਂ ਵਿੱਚ ਅਕਸਰ ਹੀ ਜਾਮ ਲੱਗਿਆ ਰਹਿੰਦਾ ਹੈ। ਲੋਕ ਆਪਣੀਆਂ ਕਾਰਾਂ ਅਤੇ ਮੋਟਰ ਸਾਈਕਲ ਸੜਕ ’ਤੇ ਹੀ ਖੜਾ ਕੇ...
Advertisement
ਕਸਬਾ ਦੇਵੀਗੜ੍ਹ, ਭੁੱਨਰਹੇੜੀ, ਬਲਬੇੜਾ ਅਤੇ ਬਹਾਦਰਗੜ੍ਹ ਵਿੱਚ ਲੱਗਦੇ ਆਵਾਜਾਈ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਕਸਬਾ ਦੇਵੀਗੜ੍ਹ ਵਿੱਚ ਦੁਪਹਿਰੇ ਅਤੇ ਸ਼ਾਮ ਨੂੰ ਬਾਜ਼ਾਰਾਂ ਵਿੱਚ ਅਕਸਰ ਹੀ ਜਾਮ ਲੱਗਿਆ ਰਹਿੰਦਾ ਹੈ। ਲੋਕ ਆਪਣੀਆਂ ਕਾਰਾਂ ਅਤੇ ਮੋਟਰ ਸਾਈਕਲ ਸੜਕ ’ਤੇ ਹੀ ਖੜਾ ਕੇ ਦੁਕਾਨਾਂ ਅੰਦਰ ਚਲੇ ਜਾਂਦੇ ਹਨ, ਜਿਸ ਕਰਕੇ ਸੜਕ ਦੇ ਦੋਵਾਂ ਪਾਸੇ ਸੜਕ ਰੁਕੀ ਹੋਣ ਕਰਕੇ ਆਵਾਜਾਈ ਵਿੱਚ ਵਿਘਨ ਪੈ ਜਾਂਦਾ ਹੈ। ਇਸੇ ਤਰ੍ਹਾਂ ਕਸਬਾ ਭੁਨਰਹੇੜੀ, ਬਲਬੇੜਾ, ਬਹਾਦਰਗੜ੍ਹ ਵਿੱਚ ਵੀ ਇਹੀ ਹਾਲ ਹੈ। ਆਵਾਜਾਈ ਸਮੱਸਿਆ ਵੱਲ ਕੋਈ ਵੀ ਉੱਚ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਲੋਕਾਂ ਦੀ ਮੰਗ ਹੈ ਕਿ ਆਵਾਜਾਈ ਦੀ ਵਿਗੜ ਰਹੀ ਸਥਿਤੀ ਨੂੰ ਸੁਧਾਰਿਆ ਜਾਵੇ।
Advertisement
Advertisement
