DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਬਾ ਸਕੂਲ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ

ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਵਿੱਚ ਸਾਲਾਨਾ ਸੱਭਿਆਚਾਰਕ ਸਮਾਗਮ ‘ਕਲਾਂਜਲੀ-2026’ ਕਰਵਾਇਆ ਗਿਆ। ਬੱਚਿਆਂ ਨੇ ਨਾਟਕ, ਕੋਰੀਓਗ੍ਰਾਫੀਆਂ, ਭੰਗੜਾ, ਮਲਵਈ ਗਿੱਧਾ ਅਤੇ ਗੀਤ-ਸੰਗੀਤ ਪੇਸ਼ ਕੀਤਾ। ਵਿਦਿਆਰਥੀਆਂ ਨੇ ਪਾਠ-ਪੁਸਤਕਾਂ ’ਤੇ ਆਧਾਰਤ ਨਾਟਕ ‘ਨਸ਼ਾ ਜ਼ਿੰਦਗੀ ਦਾ ਕਾਤਲ’, ‘ਭਗਤ ਦੀ ਗਾਥਾ’, ‘ਅਪਸ਼ਗਨ’, ‘ਧੂੰਆਂ’, ‘ਮਾਪੇ’, ‘ਵਹਿਮ-ਭਰਮ’,...

  • fb
  • twitter
  • whatsapp
  • whatsapp
featured-img featured-img
ਸਮਾਗਮ ਵਿੱਚ ਭੰਗੜਾ ਪਾਉਂਦੇ ਹੋਏ ਵਿਦਿਆਰਥੀ।
Advertisement

ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਵਿੱਚ ਸਾਲਾਨਾ ਸੱਭਿਆਚਾਰਕ ਸਮਾਗਮ ‘ਕਲਾਂਜਲੀ-2026’ ਕਰਵਾਇਆ ਗਿਆ। ਬੱਚਿਆਂ ਨੇ ਨਾਟਕ, ਕੋਰੀਓਗ੍ਰਾਫੀਆਂ, ਭੰਗੜਾ, ਮਲਵਈ ਗਿੱਧਾ ਅਤੇ ਗੀਤ-ਸੰਗੀਤ ਪੇਸ਼ ਕੀਤਾ। ਵਿਦਿਆਰਥੀਆਂ ਨੇ ਪਾਠ-ਪੁਸਤਕਾਂ ’ਤੇ ਆਧਾਰਤ ਨਾਟਕ ‘ਨਸ਼ਾ ਜ਼ਿੰਦਗੀ ਦਾ ਕਾਤਲ’, ‘ਭਗਤ ਦੀ ਗਾਥਾ’, ‘ਅਪਸ਼ਗਨ’, ‘ਧੂੰਆਂ’, ‘ਮਾਪੇ’, ‘ਵਹਿਮ-ਭਰਮ’, ‘ਸਿਰਜਣਾ’, ‘ਤਿੰਨ ਸਵਾਲ’, ‘ਸਫ਼ਲਤਾ ਦਾ ਰਾਜ’, ‘ਰਾਜਾ ਭੋਜ ਦਾ ਨਿਆਂ’ ਅਤੇ ਹੋਰ ਨਾਟਕਾਂ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਨਾਟਕਾਂ ਦੀ ਤਿਆਰੀ ਲਈ ਅਧਿਆਪਕਾਂ ਦੇ ਨਾਲ ਯਸ਼ ਸੰਗਰੂਰ ਨੇ ਅਹਿਮ ਯੋਗਦਾਨ ਪਾਇਆ। ਛੋਟੇ ਬੱਚਿਆਂ ਦੇ ਡਾਂਸ, ਮਾਡਲਿੰਗ ਅਤੇ ਫੈਂਸੀ ਡਰੈੱਸ ਸ਼ੋਅ ਤੋਂ ਇਲਾਵਾ ਸੀਨੀਅਰ ਵਿਦਿਆਰਥੀਆਂ ਦੇ ਭੰਗੜੇ, ਗਿੱਧਾ, ਮਲਵਈ ਗਿੱਧੇ ਅਤੇ ਕੋਰੀਓਗ੍ਰਾਫੀਆਂ ਨੇ ਵੀ ਚੰਗਾ ਰੰਗ ਬੰਨ੍ਹਿਆ। ਵਿਦਿਆਰਥਣਾਂ ਨੇ ਵਿਆਹ ਦੇ ਗੀਤ, ਘੋੜੀਆਂ, ਟੱਪੇ ਅਤੇ ਸੁਹਾਗ ਗਾ ਕੇ ਪੰਜਾਬੀ ਸੱਭਿਆਚਾਰ ਦੀ ਬਾਕਮਾਲ ਪੇਸ਼ਕਾਰੀ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਨੈਸ਼ਨਲ ਯੂਥ ਪ੍ਰਾਜੈਕਟ ਵੱਲੋਂ ਆਏ ਟਰੱਸਟੀ ਰਣ ਸਿੰਘ ਪਰਮਾਰ, ਮਧੂ ਭਾਈ, ਸੁਕਾਮਰਨ, ਨਰਿੰਦਰ ਭਾਈ ਅਤੇ ਵਿਨੈ ਗੁਪਤਾ ਨੇ ਸਕੂਲ ਦੀਆਂ ਵਿਦਿਅਕ, ਖੇਡ ਤੇ ਸੱਭਿਆਚਾਰ ਖੇਤਰ ’ਚ ਕੀਤੀਆਂ ਪ੍ਰਾਪਤੀਆਂ ਅਤੇ 10ਵੀਂ, 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੌਰਾਨ 80 ਤੋਂ ਵੱਧ ਫ਼ੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਬਚਪਨ ਦੌਰਾਨ ਹਾਸਲ ਕੀਤੇ ਗੁਣ ਹੀ ਸਾਡੇ ਜੀਵਨ ਦਾ ਆਧਾਰ ਬਣਦੇ ਹਨ।

ਮੈਡਮ ਅਮਨ ਢੀਂਡਸਾ ਨੇ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਮੈਡਮ ਫਲੈਵੀ ਡੇਵਿਡ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਮੰਚ ਸੰਚਾਲਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਮੈਡਮ ਪਿੰਕੀ ਸ਼ਰਮਾ ਅਤੇ ਮਧੂ ਮੋਤੀ ਦੀ ਅਗਵਾਈ ’ਚ ਬਾਖੂਬੀ ਕੀਤਾ।

Advertisement

Advertisement
Advertisement
×