ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਫਸਲਾਂ ਡੁੱਬੀਆਂ

ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਫਸਲਾਂ ਡੁੱਬੀਆਂ

ਡਰੇਨ ਦਾ ਪਾਣੀ ਉਛਲਣ ਕਾਰਨ ਪਾਣੀ ’ਚ ਡੁੱਬੀ ਫਸਲ।

ਲਹਿਰਾਗਾਗਾਗਾ (ਰਮੇਸ਼ ਭਾਰਦਵਾਜ) ਪੰਜਾਬ ਅੰਦਰ ਬਾਰਸ਼ਾਂ ਦਾ ਸੀਜ਼ਨ ਸਿਰ ’ਤੇ ਹੈ ਤੇ ਡਰੇਨੇਜ ਵਿਭਾਗ ਡਰੇਨਾਂ ਦੀ ਸਫ਼ਾਈ ਦੇ ਦਮਗਜੇ ਮਾਰਦਾ ਹੈ। ਪਰ ਹਕੀਕਤ ’ਚ ਡਰੇਨਾਂ ਦੀ ਸਫਾਈ ਨਜ਼ਰ ਨਾ ਆਉਣ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ’ਚ ਡੁੱਬਣ ਲੱਗੀਆਂ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ ਤੇ ਰਾਮਫਲ ਬੂਸ਼ੈਹਰਾ, ਗਗਨਦੀਪ ਸ਼ਰਮਾ ਨੇ ਕਿਹਾ ਕਿ ਕੌਹਰੀਆਂ-ਘੋੜੇਨਬ-ਸੇਖੂਵਾਸ ਡਰੇਨ ਪਾਣੀ ਨਾਲ ਭਰਨ ਕਰਕੇ ਇਸ ਦੇ ਨੇੜਲੀਆਂ ਫਸਲਾਂ ਪਾਣੀ ’ਚ ਡੂੱਬ ਰਹੀਆਂ ਹਨ ਤੇ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਮਸਲੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਸਾਨ ਕਿਸਾਨ ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਤੇ ਇਸ਼ਵਰ ਦਿਆਲ ਦੇ ਖੇਤਾਂ ’ਚ ਪਾਣੀ ’ਚ ਡੁੱਬੀ ਫਸਲ ਨੂੰ ਦੇਖਿਆ। ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਮਹਿੰਗੇ ਭਾਅ ’ਤੇ ਠੇਕੇ ’ਤੇ ਲਈ ਹੋਈ ਹੈ ਤੇ ਦਰਜਨਾਂ ਏਕੜ ਜ਼ਮੀਨ ’ਚ ਬੀਜੀ ਫਸਲ ਡੁੱਬਣ ਕਰਕੇ ਉਸਦਾ ਨੁਕਸਾਨ ਹੋ ਰਿਹਾ ਹੈ। ਜਥੇਬੰਦੀ ਨੇ ਡਰੇਨੇਜ ਵਿਭਾਗ ਤੋਂ ਮੰਗ ਕੀਤੀ ਕਿ ਡਰੇਨਾਂ ਦੀ ਤੁਰੰਤ ਸਫਾਈ ਕਰਵਾਕੇ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਕਾਰਵਾਈ ਕਰੇ ਨਹੀਂ ਤਾਂ ਜਥੇਬੰਦੀ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਸੰਘਰਸ਼ ਕਰੇਗੀ। ਉਧਰ ਇਸ ਮਸਲੇ ਬਾਰੇ ਡਰੇਨੇਜ ਵਿਭਾਗ ਦੇ ਜੇਈ ਦੀਪਕ ਜਿੰਦਲ ਨੇ ਦੱਸਿਆ ਕਿ ਕੌਹਰੀਆਂ ਡਰੇਨ ਐਲ-5 ਦੀ ਸਫਾਈ ਲਈ ਐਸਟੀਮੇਟ ਲਾ ਕੇ ਸਰਕਾਰ ਨੂੰ ਭੇਜਿਆ ਸੀ ਤੇ ਕੋਵਿਡ-19 ਕਰਕੇ ਫੰਡਾਂ ਦੀ ਘਾਟ ਕਰਕੇ ਕੰਮ ਲਈ ਪੈਸੇ ਨਹੀਂ ਮਿਲੇ। ਇਸ ਮਗਰੋਂ ਵਿਭਾਗ ਨੇ ਡਰੇਨ ਦੀ ਸਫ਼ਾਈ ਨਰੇਗਾ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All