DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

#CrimeNews ਨਕਲੀ ਪੁਲੀਸ ਮੁਲਾਜ਼ਮ ਸਣੇ ਤਿੰਨ ਜਣੇ ਕਾਬੂ

ਜ਼ਿਲ੍ਹਾ ਪੁਲੀਸ ਵੱਲੋਂ ਪੰਜਾਬ ਪੁਲੀਸ ਦੇ ਨਕਲੀ ਮੁਲਾਜ਼ਮ ਅਤੇ ਦੋ ਹੋਰ ਵਿਅਕਤੀਆਂ ਨੂੰ ਤਿੰਨ ਪਿਸਤੌਲਾਂ ਤੇ ਰੌਂਦ ਅਤੇ ਜਾਅਲੀ ਦਸਤਾਵੇਜ਼ਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜ਼ਿਲ੍ਹਾ ਮੁਖੀ ਗਗਨ ਅਜੀਤ ਸਿੰਘ ਮੁਤਾਬਿਕ ਗੁਪਤ ਸੂਚਨਾ ਦੇ ਅਧਾਰ ’ਤੇ ਪੁਲੀਸ...

  • fb
  • twitter
  • whatsapp
  • whatsapp
featured-img featured-img
ਕਣਕ ਦੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ।
Advertisement

ਜ਼ਿਲ੍ਹਾ ਪੁਲੀਸ ਵੱਲੋਂ ਪੰਜਾਬ ਪੁਲੀਸ ਦੇ ਨਕਲੀ ਮੁਲਾਜ਼ਮ ਅਤੇ ਦੋ ਹੋਰ ਵਿਅਕਤੀਆਂ ਨੂੰ ਤਿੰਨ ਪਿਸਤੌਲਾਂ ਤੇ ਰੌਂਦ ਅਤੇ ਜਾਅਲੀ ਦਸਤਾਵੇਜ਼ਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜ਼ਿਲ੍ਹਾ ਮੁਖੀ ਗਗਨ ਅਜੀਤ ਸਿੰਘ ਮੁਤਾਬਿਕ ਗੁਪਤ ਸੂਚਨਾ ਦੇ ਅਧਾਰ ’ਤੇ ਪੁਲੀਸ ਨੇ ਦਾਣਾ ਮੰਡੀ ਅਮਰਗੜ੍ਹ ਨੇੜਿਓਂ ਪੰਜਾਬ ਪੁਲੀਸ ਦੇ ਲੋਗੋ ਵਾਲੀ ਕਾਲੇ ਰੰਗ ਦੀ ਟੀ ਸ਼ਰਟ ਪਹਿਨੀ ਰਣਵੀਰ ਸਿੰਘ ਉਰਫ਼ ਦੀਪ ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕੀਤਾ। ਰਣਬੀਰ ਸਿੰਘ ਕੋਲੋਂ 30 ਬੋਰ ਦਾ ਪਿਸਤੌਲ, ਦੋ ਰੌਂਦ, ਪੰਜਾਬ ਪੁਲੀਸ ਦਾ ਆਈ ਕਾਰਡ, ਬੱਸ ਸਫ਼ਰ ਕਰਨ ਵਾਲੀਆਂ ਪੰਜਾਬ ਪੁਲੀਸ ਦੀਆਂ ਟਿਕਟਾਂ ਅਤੇ ਜੀਓ ਦੇ ਸਿਮ ਸਮੇਤ ਆਈ ਫੋਨ ਬਰਾਮਦ ਕੀਤੇ ਗਏ।

ਐੱਸ ਐੱਸ ਪੀ ਮੁਤਾਬਿਕ ਪੁਲੀਸ ਨੂੰ ਸੂਹ ਮਿਲੀ ਸੀ ਕਿ ਕਥਿਤ ਠੱਗੀਆਂ ਮਾਰਨ ਦੇ ਆਦੀ ਰਣਵੀਰ ਸਿੰਘ ਉਰਫ਼ ਦੀਪ ਨੇ ਅੰਮ੍ਰਿਤਸਰ ਪੰਜਾਬ ਪੁਲੀਸ ਦੇ ਸਿਪਾਹੀ ਰੈਂਕ ਦਾ ਆਈ ਡੀ ਕਾਰਡ ਅਤੇ ਪੰਜਾਬ ਪੁਲੀਸ ਦੀ ਵਰਦੀ ਬਣਾਈ ਹੋਈ ਹੈ। ਆਪਣੇ ਆਪ ਨੂੰ ਪੰਜਾਬ ਪੁਲੀਸ ਦਾ ਮੁਲਾਜ਼ਮ ਦਸਦਾ ਰਣਵੀਰ ਸਿੰਘ ਭੋਲੇ ਭਾਲੇ ਲੋਕਾਂ ਨੂੰ ਪਿਸਤੌਲ ਦਿਖਾ ਕੇ ਕੰਮ ਕਰਾਉਣ ਦੇ ਲਾਰੇ ਨਾਲ ਪੈਸੇ ਹਾਸਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਰਣਵੀਰ ਸਿੰਘ ਤੋਂ ਪੁਲੀਸ ਰਿਮਾਂਡ ਦੌਰਾਨ ਕੀਤੀ ਪੁੱਛ ਗਿੱਛ ਮਗਰੋਂ ਉਸ ਦੇ ਦੋ ਹੋਰ ਸਾਥੀਆਂ ਹਰਪ੍ਰੀਤ ਸਿੰਘ ਤੇ ਗੁਰਲਾਲ ਸਿੰਘ ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵੀ 32 ਤੇ 30 ਬੋਰ ਦੇ ਦੋ ਪਿਸਤੌਲ, ਪੰਜ ਰੌਂਦ ਅਤੇ ਦੋ ਰੌਂਦਾਂ ਦੇ ਖਾਲੀ ਖੋਲ ਬਰਾਮਦ ਕੀਤੇ ਗਏ ਹਨ।

Advertisement

Advertisement
Advertisement
×