DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਂਸਲਰ ਅਜੇ ਕੁਮਾਰ ਮੁੜ ਕਾਂਗਰਸ ’ਚ ਸ਼ਾਮਲ

ਪੰਜਾਬ ਅੰਦਰ 2022 ’ਚ ਸੱਤਾ ਬਦਲਦਿਆਂ ਹੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਮਾਲੇਰਕੋਟਲਾ ਦੇ ਕੌਂਸਲਰਾਂ ਵੱਲੋਂ ਘਰ ਵਾਪਸੀ ਦਾ ਸਿਲਸਿਲਾ ਜਾਰੀ ਹੈ। ਇਕ ਹਫਤਾ ਪਹਿਲਾਂ ਵਾਰਡ ਨੰਬਰ 3 ਤੋਂ ਕਾਂਗਰਸੀ ਕੌਂਸਲਰ ਅਖਤਰੀ ਬੇਗਮ ਤੇ ਉਨ੍ਹਾਂ...

  • fb
  • twitter
  • whatsapp
  • whatsapp
featured-img featured-img
ਕੌਂਸਲਰ ਅਜੇ ਕੁਮਾਰ ਅੱਜੂ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਆਗੂ।
Advertisement
ਪੰਜਾਬ ਅੰਦਰ 2022 ’ਚ ਸੱਤਾ ਬਦਲਦਿਆਂ ਹੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਮਾਲੇਰਕੋਟਲਾ ਦੇ ਕੌਂਸਲਰਾਂ ਵੱਲੋਂ ਘਰ ਵਾਪਸੀ ਦਾ ਸਿਲਸਿਲਾ ਜਾਰੀ ਹੈ। ਇਕ ਹਫਤਾ ਪਹਿਲਾਂ ਵਾਰਡ ਨੰਬਰ 3 ਤੋਂ ਕਾਂਗਰਸੀ ਕੌਂਸਲਰ ਅਖਤਰੀ ਬੇਗਮ ਤੇ ਉਨ੍ਹਾਂ ਦੇ ਪਤੀ ਮੁਹੰਮਦ ਨਜ਼ੀਰ ਆੜ੍ਹਤੀਆ ਦੀ ਕਾਂਗਰਸ ਵਿੱਚ ਵਾਪਸੀ ਤੋਂ ਬਾਅਦ ਅੱਜ ਵਾਰਡ ਨੰਬਰ 14 ਤੋਂ ਕੌਂਸਲਰ ਅਜੇ ਕੁਮਾਰ ਅੱਜੂ ਨੇ ਵੀ ‘ਆਪ’ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਮੂਲੀਅਤ ਕਰ ਲਈ ਹੈ। ਸਥਾਨਕ ਮਾਲੇਰਕੋਟਲਾ ਹਾਊਸ ’ਚ ਕੌਂਸਲਰ ਅਜੇ ਕੁਮਾਰ ਅੱਜੂ ਦਾ ਘਰ ਵਾਪਸੀ ’ਤੇ ਸਵਾਗਤ ਕਰਦਿਆਂ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਅਤੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਰਿਵਾਰ ਅੰਦਰ ਉਨ੍ਹਾਂ ਨੂੰ ਢੁੱਕਵਾਂ ਮਾਣ-ਸਨਮਾਨ ਦਿੱਤਾ ਜਾਵੇਗਾ। ਮਾਲੇਰਕੋਟਲਾ ਹਾਊਸ ਦੇ ਚੀਫ ਸਪੋਕਸਪਰਸ਼ਨ ਮੁਹੰਮਦ ਅਨਵਾਰ ਮਹਿਬੂਬ ਅਤੇ ਸਪੋਕਸਪਰਸਨ ਮਹਿਮੂਦ ਰਾਣਾ ਮੁਤਾਬਿਕ ਕੌਂਸਲਰ ਅਜੇ ਕੁਮਾਰ ਅੱਜੂ ਨੂੰ ਆ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਨਵੇਂ ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਵਿਚਾਰਿਆ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਮਨੋਜ ਕੁਮਾਰ ਉਪਲ ਅਤੇ ਸਾਬਕਾ ਕੌਂਸਲਰ ਜਗਦੀਸ਼ ਕੁਮਾਰ ਜੱਗੀ ਮੌਜੂਦ ਸਨ।

Advertisement
Advertisement
×