DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

corruption allegations: ਘਨੌਰ ਕਲਾਂ-ਘਨੌਰ ਖੁਰਦ ਸੜਕ ਦਾ ਵਿਵਾਦ ਮੁੜ ਭਖਿਆ

ਘਨੌਰ ਕਲਾਂ ਤੋਂ ਘਨੌਰ ਖੁਰਦ ਨੂੰ ਜਾਣ ਵਾਲੀ ਸੜਕ ਦਾ ਵਿਵਾਦ ਇੱਕ ਵਾਰ ਫਿਰ ਭਖਦਾ ਨਜ਼ਰ ਆਇਆ ਕਿਉਂਕਿ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਮਗਰੋਂ ਮਗਰੋਂ ਸੜਕ ਦੀ ਕੀਤੀ ਲਿੱਪਾਪੋਚੀ ਦੇ ਬਾਵਜੂਦ ਹਾਲੇ ਵੀ ਮਸਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈ। ਸੜਕ...

  • fb
  • twitter
  • whatsapp
  • whatsapp
featured-img featured-img
ਸੜਕ ਦੀ ਮੁਰੰਮਤ ਕਰਦੇ ਹੋਏ ਕਾਮੇ।
Advertisement

ਘਨੌਰ ਕਲਾਂ ਤੋਂ ਘਨੌਰ ਖੁਰਦ ਨੂੰ ਜਾਣ ਵਾਲੀ ਸੜਕ ਦਾ ਵਿਵਾਦ ਇੱਕ ਵਾਰ ਫਿਰ ਭਖਦਾ ਨਜ਼ਰ ਆਇਆ ਕਿਉਂਕਿ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਮਗਰੋਂ ਮਗਰੋਂ ਸੜਕ ਦੀ ਕੀਤੀ ਲਿੱਪਾਪੋਚੀ ਦੇ ਬਾਵਜੂਦ ਹਾਲੇ ਵੀ ਮਸਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈ। ਸੜਕ ਦੇ ਨਿਰਮਾਣ ਵਿੱਚ ਕਥਿਤ ਕੁਤਾਹੀਆਂ ਅਤੇ ਕਮੀਆਂ ਤੋਂ ਉੱਠਿਆ ਵਿਵਾਦ ਮੁੱਖ ਮੰਤਰੀ ਦੇ ਓ ਐੱਸ ਡੀ ਤੱਕ ਪਹੁੰਚਿਆ ਸੀ ਪਰ ਕਿਸੇ ਤਣ-ਪੱਤਣ ਨਹੀਂ ਲੱਗਿਆ।

ਪਿੰਡ ਵਾਸੀ ਦਿਲਾਵਰ ਖਾਂ ਅਤੇ ਜਸਵਿੰਦਰ ਸਿੰਘ ਨੇ ਸੜਕ ਨਿਰਮਾਣ ਦੌਰਾਨ ਉਨ੍ਹਾਂ ਦੇ ਘਰਾਂ ਨੇੜੇ ਸੜਕ ਨਿਰਧਾਰਤ ਮਾਪਦੰਡਾਂ ਅਨੁਸਾਰ ਨਾ ਬਣਾਉਣ ਸਣੇ ਹੋਰ ਕਈ ਕਥਿਤ ਊਣਤਾਈਆਂ ਦੇ ਦੋਸ਼ ਲਾਏ ਸਨ। ਵਿਜੀਲੈਂਸ ਕੋਲ ਕੀਤੀ ਸ਼ਿਕਾਇਤ ਸਬੰਧੀ ਦਿਲਾਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਾਂਚ ਵਿੱਚ ਸ਼ਾਮਲ ਹੋ ਕੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ।

Advertisement

ਇਸ ਮਾਮਲੇ ਨਾਲ ਸਬੰਧਤ ਜਸਵਿੰਦਰ ਸਿੰਘ ਘਨੌਰ ਨੇ ਸੜਕ ਦੀ ਊਣਤਾਈਆਂ ਦੂਰ ਕਰਨ ਲਈ ਮੁੜ ਮੁਰੰਮਤ ਕੀਤੇ ਜਾਣ ਦੇ ਬਾਵਜੂਦ ਆਈ ਸਮੱਗਰੀ ਘਟਣ ਮਗਰੋਂ ਕੰਮ ਫਿਰ ਅਧੂਰਾ ਛੱਡਣ ਦੇ ਦੋਸ਼ ਲਾਏ।

Advertisement

ਇਸ ਸਬੰਧੀ ਐੱਸ ਡੀ ਓ ਰਤਨਦੀਪ ਸਿੰਘ ਨੇ ਫੋਨ ’ਤੇ ਐੱਸ ਐੱਮ ਐੱਸ ਰਾਹੀਂ ਸਿਹਤ ਠੀਕ ਨਾ ਹੋਣ ਦੀ ਗੱਲ ਆਖ ਕੇ ਗੱਲ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ। ਵਿਜੀਲੈਂਸ ਵਿਭਾਗ ਦੇ ਸਬੰਧਤ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਗੁਪਤ ਹੁੰਦੀ ਹੈ।

ਇਸੇ ਪਿੰਡ ਦੀ ਇੱਕ ਹੋਰ ਘਨੌਰ ਕਲਾਂ-ਘਨੌਰੀ ਕਲਾਂ ਸੜਕ ਦੀ ਇੱਕ ਸਰਪੰਚ ਵੱਲੋਂ ਕੀਤੀ ਸ਼ਿਕਾਇਤ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਮੁੜ ਨਵੀਂ ਬਣਾਉਣ ਦਾ ਭਾਵੇਂ ਜਨਤਕ ਐਲਾਨ ਕੀਤਾ ਸੀ ਪਰ ਹੋਇਆ ਕੁਝ ਵੀ ਨਹੀਂ।

Advertisement
×