DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Corruption Allegations: SDM Office 'ਤੇ Aam Aadmi Party ਆਗੂ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼

ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਘੱਗਰ ਸਰਾਂਏ ਨੇ ਰਾਜਪੁਰਾ ਦੇ ਐੱਸ ਡੀ ਐੱਮ ਦਫ਼ਤਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਇੱਥੇ ਹਰ ਮਹੀਨੇ ਕਰੀਬ 15 ਲੱਖ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਹੈ। ਉਨ੍ਹਾਂ ਸੋਸ਼ਲ...

  • fb
  • twitter
  • whatsapp
  • whatsapp
featured-img featured-img
ਸੁਖਦੇਵ ਸਿੰਘ
Advertisement

ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਘੱਗਰ ਸਰਾਂਏ ਨੇ ਰਾਜਪੁਰਾ ਦੇ ਐੱਸ ਡੀ ਐੱਮ ਦਫ਼ਤਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਇੱਥੇ ਹਰ ਮਹੀਨੇ ਕਰੀਬ 15 ਲੱਖ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਬਾਕਾਇਦਾ ਰਿਸ਼ਵਤ ਦੀਆਂ ਦਰਾਂ ਇੱਕ ਸੂਚੀ ਵੀ ਜਾਰੀ ਕੀਤੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਦਫ਼ਤਰ ਵਿੱਚ ਪੈਸਿਆਂ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਉਨ੍ਹਾਂ ਦੀ ਸੂਚੀ ਮੁਤਾਬਕ ਲਰਨਿੰਗ ਲਾਇਸੈਂਸ ਨਵਿਆਉਣ ਲਈ 400 ਰੁਪਏ, ਪੱਕੇ ਲਾਇਸੈਂਸ ਤੇ ਆਰ ਸੀ ਲਈ 300, ਦੂਜੇ ਸੂਬੇ ਤੋਂ ਆਈ ਆਰ ਸੀ ਲਈ 700 ਅਤੇ ਐੱਨ ਓ ਸੀ ਵਾਲੀ ਆਰ ਸੀ ਲਈ 3200 ਰੁਪਏ ਲਏ ਜਾਂਦੇ ਹਨ। ਇਸੇ ਤਰ੍ਹਾਂ ਪੁਰਾਣੀ ਆਰ ਸੀ ਔਨਲਾਈਨ ਕਰਨ ਅਤੇ ਪਾਸਿੰਗ ਲਈ 500-500 ਰੁਪਏ ਮੰਗੇ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐੱਸ ਡੀ ਐੱਮ ਦਫ਼ਤਰ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਉੱਥੇ ਤਾਇਨਾਤ ਮੁਲਾਜ਼ਮਾਂ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਹਿਸੀਲ ਕੰਪਲੈਕਸ ਵਿੱਚ ਕਥਿਤ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਅਪੀਲ ਕੀਤੀ।

Advertisement

ਐੱਸ ਡੀ ਐੱਮ ਨੇ ਦੋਸ਼ ਨਕਾਰੇ

Advertisement

ਐੱਸ ਡੀ ਐੱਮ ਰਵਿੰਦਰ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਆਗੂ ਸਸਤੀ ਸ਼ੋਹਰਤ ਖਾਤਰ ਅਜਿਹੇ ਝੂਠੇ ਦੋਸ਼ ਲਗਾ ਰਿਹਾ ਹੈ। ਇਸੇ ਦੌਰਾਨ ਏ ਡੀ ਸੀ ਪਟਿਆਲਾ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ, ਪਰ ਹੁਣ ਉਹ ਇਸ ਦੀ ਜਾਂਚ ਜ਼ਰੂਰ ਕਰਵਾਉਣਗੇ।

Advertisement
×