DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਟਿਆਲਾ ਵਿੱਚ ਮਿਸਲ ਸਤਲੁਜ ਦੇ ਕੌਮੀ ਪ੍ਰਧਾਨ ਯਾਦੂ ਦੀ ਤਾਜਪੋਸ਼ੀ

ਨੌਜਵਾਨਾਂ ਦੇ ਹੱਥ ਦੇਖਣਾ ਚਾਹੁੰਦੇ ਹਾਂ ਪੰਜਾਬ ਦੀ ਵਾਗਡੋਰ: ਅਜੈਪਾਲ ਬਰਾੜ

  • fb
  • twitter
  • whatsapp
  • whatsapp
featured-img featured-img
ਯਾਦਵਿੰਦਰ ਯਾਦੂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਜੈਪਾਲ ਬਰਾੜ ਤੇ ਹੋਰ।
Advertisement

ਪੰਜਾਬੀ ਯੂਨੀਵਰਸਿਟੀ ਦੇ ਸਨੀ ਓਬਰਾਏ ਆਰਟਸ ਆਡੀਟੋਰੀਅਮ ਵਿੱਚ ਅੱਜ ‘ਮਿਸਲ ਸਤਲੁਜ’ ਨਾਮੀ ਜਥੇਬੰਦੀ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਬਣਾਏ ਗਏ ਯਾਦਵਿੰਦਰ ਸਿੰਘ ਯਾਦੂ (ਅਲਾਲ) ਦੀ ਤਾਜਪੋਸੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਵਿਦਿਆਰਥੀ ਅਤੇ ਨੌਜਵਾਨ ਵਰਗ ਨੇ ਸ਼ਿਰਕਤ ਕੀਤੀ। ਜਥੇਬੰਦੀ ਦੇ ਕੌਮੀ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸ੍ਰੀ ਯਾਦੂ ਨੂੰ ਸ੍ਰੀ ਸਾਹਿਬ ਤੇ ਸਿਰੋਪਾ ਭੇਟ ਕਰਕੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਦੀ ਜ਼ਿੰਮੇਵਾਰੀ ਦੀ ਰਸਮੀ ਤੌਰ ’ਤੇ ਵਾਗਡੋਰ ਸੌਂਪੀ।

ਪ੍ਰਧਾਨ ਅਜੇਪਾਲ ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਦਾ ਮੁੱਖ ਉਦੇਸ਼ ਰਾਜਨੀਤਕ ਤੌਰ ’ਤੇ ਨੌਜਵਾਨਾਂ ਹੱਥ ਪੰਜਾਬ ਦੀ ਵਾਗਡੋਰ ਲਿਆਉਣਾ ਅਤੇ ਪੰਜਾਬ ਨੂੰ ਪ੍ਰਫੁੱਲਿਤ ਕਰਨਾ ਹੈ। ਜਥੇਬੰਦੀ ਨੌਜਵਾਨਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਸਮੇਤ ਲੋੜਵੰਦਾਂ ਨੂੰ ਮਦਦ ਵੀ ਪ੍ਰਦਾਨ ਕੀਤੀ ਜਾਵੇਗੀ। ਇਹ ਨਵੀਂ ਜ਼ਿੰਮੇਵਾਰੀ ਸੰਭਾਲਦਿਆਂ ਯਾਦਵਿੰਦਰ ਯਾਦੂ ਨੇ ਪ੍ਰਧਾਨ ਅਜੇਪਾਲ ਬਰਾੜ ਤੇ ਸਕੱਤਰ ਜਨਰਲ ਦਵਿੰਦਰ ਸੇਖੋਂ ਦਾ ਧੰਨਵਾਦ ਕਰਦਿਆਂ ਇਹ ਨਵੀਂ ਪਾਰੀ ਹੋਰ ਵੀ ਵਧੇਰੇ ਤਨਦੇਹੀ ਤੇ ਇਮਾਨਦਾਰੀ ਨਿਭਾਉਣ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਉੁਹ ਨੌਜਵਾਨਾਂ ਦੀ ਭਲਾਈ, ਸਮਾਜਿਕ ਵਿਕਾਸ ਅਤੇ ਸਾਂਝੇ ਮੁੱਦਿਆਂ ਲਈ ਹਮੇਸ਼ਾ ਸਮਰਪਿਤ ਭਾਵਨਾ ਨਾਲ਼ ਕੰਮ ਕਰਨਗੇ।

Advertisement

ਇਸ ਮੌਕੇ ਇਸਤਰੀ ਵਿੰਗ ਦੇ ਪ੍ਰਧਾਨ ਜਸਮੀਤ ਕੌਰ ਛੀਨਾ, ਅਮਰਿੰਦਰ ਤੁੜ, ਮਨਜਿੰਦਰ ਸਿੰਘ, ਇਕਬਾਲ ਸਿੰਘ, ਡਾ.ਐਂਤਪਾਲ ਬਰਾੜ, ਅਮਰਿੰਦਰ ਸਿੰਘ, ਰਾਜਵਿੰਦਰ ਸਿੰਘ, ਜਸਕਰਨ ਸਿੰਘ, ਯੋਗਪ੍ਰੀਤ ਸਿੰਘ, ਅਨਮੋਲ ਸਿੰਘ, ਪ੍ਰਭਵਿਜੇਂਦਰ ਸਿੰਘ ਅਤੇ ਸੁਖਵਿੰਦਰ ਸਿੰਘ ਮੌਜੂਦ ਸਨ।

Advertisement

Advertisement
×