ਕਰੋਨਾ: ਜ਼ਿਲ੍ਹਾ ਸੰਗਰੂਰ ਵਿੱਚ ਦੋ ਔਰਤਾਂ ਸਣੇ 5 ਮਰੀਜ਼ਾਂ ਦੀ ਮੌਤ : The Tribune India

ਕਰੋਨਾ: ਜ਼ਿਲ੍ਹਾ ਸੰਗਰੂਰ ਵਿੱਚ ਦੋ ਔਰਤਾਂ ਸਣੇ 5 ਮਰੀਜ਼ਾਂ ਦੀ ਮੌਤ

ਕਰੋਨਾ: ਜ਼ਿਲ੍ਹਾ ਸੰਗਰੂਰ ਵਿੱਚ ਦੋ ਔਰਤਾਂ ਸਣੇ 5 ਮਰੀਜ਼ਾਂ ਦੀ ਮੌਤ

ਨਿਜੀ ਪੱਤਰ ਪ੍ਰੇਰਕ

ਸੰਗਰੂਰ, 20 ਜੂਨ

ਜ਼ਿਲ੍ਹਾ ਸੰਗਰੂਰ ਵਿਚ ਦੋ ਔਰਤਾਂ ਸਮੇਤ 5 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਨਾਲ ਜ਼ਿਲ੍ਹੇ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 844 ਹੋ ਚੁੱਕੀ ਹੈ। ਅੱਜ 17 ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 28 ਮਰੀਜ਼ਾਂ ਨੇ ਕਰੋਨਾ ਨੂੰ ਹਰਾਉਣ ’ਚ ਕਾਮਯਾਬ ਹੋਏ ਹਨ। ਜ਼ਿਲ੍ਹੇ ਵਿਚ ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਘਟ ਕੇ 233 ਰਹਿ ਗਈ ਹੈ ਜਿਨ੍ਹਾਂ ’ਚੋਂ 3 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਜ਼ਿਲ੍ਹੇ ਵਿਚ 5 ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਦੋ ਔਰਤਾਂ ਹਨ।

ਪਟਿਆਲਾ (ਖੇਤਰੀ ਪ੍ਰਤੀਨਿਧ): ਕਰੋਨਾ ਦੇ ਮਾਮਲੇ ’ਚ ਖੁਸ਼ ਖ਼ਬਰ ਹੈ ਕਿ ਪਟਿਆਲਾ ਜ਼ਿਲ੍ਹੇ ’ਚ ਅੱਜ ਵੀ ਕਰੋਨਾ ਕਾਰਨ ਕਿਸੇ ਨੂੰ ਜਾਨ ਨਹੀਂ ਗਵਾਉਣੀ ਪਈ। ਤਿੰਨ ਦਿਨ ਪਹਿਲਾਂ ਵੀ ਪਟਿਆਲਾਵੀਆਂ ਲਈ ਅਜਿਹੀ ਹੀ ਖੁਸ਼ ਖ਼ਬਰ ਸੀ। ਪਰ ਫੇਰ ਦੋ ਦਿਨਾਂ ’ਚ ਪੰਜ ਮੌਤਾਂ ਹੋਈਆਂ। ਜਦਕਿ ਐਤਵਾਰ ਨੂੰ ਕਰੋਨਾ ਕਾਰਨ ਇਸ ਜ਼ਿਲ੍ਹੇ ’ਚ ਕਿਸੇ ਦੀ ਵੀ ਮੌਤ ਹੋਣ ਦੀ ਖਬਰ ਨਹੀਂ ਹੈ।

ਉਧਰ ਹੁਣ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੀ ਹੇਠਾਂ ਨੂੰ ਆਉਣ ਲੱਗਾ ਹੈ। ਅੱਜ ਸਿਰਫ਼ 35 ਵਿਅਕਤੀ ਹੀ ਪਾਜ਼ੇਟਿਵ ਪਾਏ ਗਏ ਹਨ ਜਿਸ ਨਾਲ਼ ਪਾਜੇਟਿਵ ਕੇਸਾਂ ਦੀ ਕੁੱਲ ਗਿਣਤੀ 48295 ਹੋ ਗਈ ਹੈ। ਪਰ ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹੇ ਦੇ 89 ਹੋਰ ਮਰੀਜ਼ ਠੀਕ ਵੀ ਹੋਏ ਹਨ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

ਸ਼ਹਿਰ

View All