DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਸਾਰੀ ਕਾਮਿਆਂ ਵੱਲੋਂ ਕਿਰਤ ਕਮਿਸ਼ਨਰ ਦਫ਼ਤਰ ਅੱਗੇ ਧਰਨਾ

ਉਸਾਰੀ ਕਾਮਿਆਂ ਨੇ ਕੰਸਟਰੱਕਸ਼ਨ ਵਰਕਰਜ਼ ਯੂਨੀਅਨ ਏਟਕ ਪੰਜਾਬ ਦੇ ਸੱਦੇ ’ਤੇ ਡੀ ਸੀ ਕੰਪਲੈਕਸ ਅਤੇ ਸਹਾਇਕ ਕਿਰਤ ਕਮਿਸ਼ਨਰ ਦੇ ਦਫ਼ਤਰ ਅੱਗੇ ਕਾਮਰੇਡ ਸੁਖਦੇਵ ਸ਼ਰਮਾ, ਪ੍ਰਦੀਪ ਚੀਮਾ, ਲੀਲੇ ਖਾਂ, ਸੁਰਿੰਦਰ ਭੈਣੀ ਅਤੇ ਭਰਪੂਰ ਬੁੱਲਾਪੁਰ ਦੀ ਅਗਵਾਈ ਵਿੱਚ ਧਰਨਾ ਦਿੱਤਾ। ਉਨ੍ਹਾਂ ਪੰਜਾਬ...

  • fb
  • twitter
  • whatsapp
  • whatsapp
featured-img featured-img
ਸੰਗਰੂਰ ਚ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੁਖਦੇਵ ਸ਼ਰਮਾ।
Advertisement

ਉਸਾਰੀ ਕਾਮਿਆਂ ਨੇ ਕੰਸਟਰੱਕਸ਼ਨ ਵਰਕਰਜ਼ ਯੂਨੀਅਨ ਏਟਕ ਪੰਜਾਬ ਦੇ ਸੱਦੇ ’ਤੇ ਡੀ ਸੀ ਕੰਪਲੈਕਸ ਅਤੇ ਸਹਾਇਕ ਕਿਰਤ ਕਮਿਸ਼ਨਰ ਦੇ ਦਫ਼ਤਰ ਅੱਗੇ ਕਾਮਰੇਡ ਸੁਖਦੇਵ ਸ਼ਰਮਾ, ਪ੍ਰਦੀਪ ਚੀਮਾ, ਲੀਲੇ ਖਾਂ, ਸੁਰਿੰਦਰ ਭੈਣੀ ਅਤੇ ਭਰਪੂਰ ਬੁੱਲਾਪੁਰ ਦੀ ਅਗਵਾਈ ਵਿੱਚ ਧਰਨਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਕਾਮਰੇਡ ਸੁਖਦੇਵ ਸ਼ਰਮਾ ਨੇ ਦੋਸ਼ ਲਾਇਆ ਕਿ ਕਿਰਤ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਦਾ ਰਵੱਈਆ ਨਿੰਦਣਯੋਗ ਹੈ ਅਤੇ ਉਸਾਰੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 60 ਸਾਲ ਦੀ ਉਮਰ ’ਤੇ ਮਿਲਦੀ ਪੈਨਸ਼ਨ ਨੂੰ ਘਟਾ ਕੇ ਵਰਗ ਵਾਈਜ਼ ਕਰਨਾ, ਯਾਤਰਾ ਭੱਤੇ ਦੀ ਸਕੀਮ ਨੂੰ ਲਗਪਗ ਖ਼ਤਮ ਕਰਨਾ, ਵਜ਼ੀਫ਼ਾ ਸਕੀਮਾਂ ਅੰਦਰ ਲਗਾਤਾਰ ਕੇਸਾਂ ਨੂੰ ਲਟਕਾ ਕੇ ਰੱਖਣਾ, ਗਰੇਸ ਮਿਤੀ ਵਿੱਚ ਲਾਭਪਾਤਰੀ ਦੀ ਮੌਤ ਅਤੇ ਮਨਜ਼ੂਰੀ ਦੀ ਗੱਲ ਕਰ ਕੇ ਮੁਆਵਜ਼ੇ ਤੋਂ ਖਾਰਜ ਕਰਨਾ, ਐਕਸੀਡੈਂਟ ਕੇਸਾਂ ਵਿੱਚ ਮੁਆਵਜ਼ਾ ਦੇਣ ਤੋਂ ਆਨਾਕਾਨੀ ਕਰਨਾ, 27 ਨੰਬਰ ਫਾਰਮ ਨੂੰ ਆਟੋਪੈਚ ਨਾ ਕਰਨਾ ਅਤੇ ਵਰਕਰਾਂ ਨੂੰ ਖ਼ੁਆਰ ਕਰਨਾ ਆਦਿ ਮਸਲਿਆਂ ਤੋਂ ਦੁਖੀ ਹੋਏ ਉਸਾਰੀ ਕਾਮਿਆਂ ਨੂੰ ਧਰਨੇ ਲਈ ਮਜਬੂਰ ਹੋਣਾ ਪਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਦੇ ਉੱਚ ਅਧਿਕਾਰੀ ਦੇ ਰਵੱਈਏ ਤੋਂ ਦੁਖੀ ਕਾਮਿਆਂ ਨੇ ਅੱਜ ਸਾਰੇ ਸਹਾਇਕ ਕਿਰਤ ਕਮਿਸ਼ਨਰਾਂ ਦੇ ਦਫ਼ਤਰਾਂ ਆਵਾਜ਼ ਬੁਲੰਦ ਕੀਤੀ ਹੈ। ਇਸ ਤੋਂ ਇਲਾਵਾ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 27 ਮਾਰਚ 2026 ਨੂੰ ਕਿਰਤ ਕਮਿਸ਼ਨਰ ਪੰਜਾਬ ਦੇ ਮੁਹਾਲੀ ਸਥਿਤ ਦਫ਼ਤਰ ਅੱਗੇ ਧਰਨੇ ਦਾ ਐਲਾਨ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਚਾਰੇ ਲੇਬਰ ਕੋਡ ਕਿਰਤੀਆਂ ਖ਼ਿਲਾਫ਼ ਹਨ। ਆਗੂਆਂ ਨੇ ਚਾਰ ਲੇਬਰ ਕੋਡ, ਬਿਜਲੀ ਸੋਧ ਬਿਲ ਅਤੇ ਬੀਜ ਸੋਧ ਬਿਲ ਆਦਿ ਲੋਕ ਵਿਰੋਧੀ ਕਾਨੂੰਨ ਤੁਰੰਤ ਵਾਪਸ ਲੈਣ ਅਤੇ ਮਗਨਰੇਗਾ ਸਕੀਮ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ।

Advertisement

ਧਰਨੇ ਨੂੰ ਵੱਖ-ਵੱਖ ਆਗੂਆਂ ਨਿਰਮਲ ਸਿੰਘ ਬਟੜਿਆਣਾ, ਮੇਲਾ ਸਿੰਘ ਪੁੰਨਾਂਵਾਲ, ਸੀਤਾ ਰਾਮ ਬਾਲਦ ਕਲਾਂ, ਏਟਕ ਆਗੂ ਜੀਵਨ ਸਿੰਘ, ਜੋਗਿੰਦਰ ਸਿੰਘ, ਰਵੀ ਦੱਤ, ਗੁਰਦੀਪ ਸਿੰਘ, ਸਰੂਪ ਸਿੰਘ ਧੂਰੀ, ਗੁਰਜੰਟ ਸਿੰਘ, ਇੰਦਰ ਸਿੰਘ ਆਦਿ ਸਾਥੀਆਂ ਨੇ ਸੰਬੋਧਨ ਕੀਤਾ।

Advertisement
×