ਹਲਕਾ ਸੰਗਰੂਰ: ਢੀਂਡਸਾ ਪਰਿਵਾਰ ਵੱਲੋਂ ਖੰਨਾ ਦੀ ਚੋਣ ਮੁਹਿੰਮ ਸ਼ੁਰੂ

ਪੰਜਾਬ ’ਚ ਤਿੰਨ ਪਾਰਟੀਆਂ ਦੇ ਗੱਠਜੋੜ ਨਾਲ ਨਵੀਂ ਸਿਆਸੀ ਫਿਜ਼ਾ ਦਾ ਆਗਾਜ਼ ਹੋਇਆ: ਢੀਂਡਸਾ

ਹਲਕਾ ਸੰਗਰੂਰ: ਢੀਂਡਸਾ ਪਰਿਵਾਰ ਵੱਲੋਂ ਖੰਨਾ ਦੀ ਚੋਣ ਮੁਹਿੰਮ ਸ਼ੁਰੂ

ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ। ਮੰਚ ’ਤੇ ਮੌਜੂਦ ਅਰਵਿੰਦ ਖੰਨਾ ਤੇ ਗੱਠਜੋੜ ਦੇ ਹੋਰ ਆਗੂ।

ਗੁਰਦੀਪ ਸਿੰਘ ਲਾਲੀ

ਸੰਗਰੂਰ, 21 ਜਨਵਰੀ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਸੰਗਰੂਰ ਤੋਂ ਸਾਂਝੇ ਉਮੀਦਵਾਰ ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਗ੍ਰਹਿ ’ਚ ਇਕੱਠ ਕੀਤਾ ਗਿਆ। ਢੀਂਡਸਾ ਕੋਠੀ ਪੁੱਜੇ ਗੱਠਜੋੜ ਦੇ ਉਮੀਦਵਾਰ ਅਰਵਿੰਦ ਖੰਨਾ ਦਾ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੂਬੇ ਦੀਆਂ ਤਿੰਨ ਪਾਰਟੀਆਂ ਦੇ ਗੱਠਜੋੜ ਨਾਲ ਨਵੀਂ ਸਿਆਸੀ ਫਿਜ਼ਾ ਦਾ ਆਗਾਜ਼ ਹੋਇਆ ਹੈ, ਜਿਸ ਨਾਲ ਪੰਜਾਬ ਆਰਥਿਕ ਤੇ ਸਮਾਜਿਕ ਸੰਕਟ ਵਿੱਚੋਂ ਬਾਹਰ ਨਿਕਲ ਕੇ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਪਵੇਗਾ। ਅਰਵਿੰਦ ਖੰਨਾ ਨੇ ਸ੍ਰੀ ਢੀਂਡਸਾ ਅਤੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਖਦੇਵ ਸਿੰਘ ਢੀਂਡਸਾ ਦੀ ਉਂਗਲ ਫੜ ਕੇ ਹੀ ਸਿਆਸਤ ਵਿੱਚ ਆਏ ਸਨ। ਉਨ੍ਹਾਂ ਨੇ ਪਹਿਲਾਂ ਵੀ ਸੰਗਰੂਰ ਵਿੱਚ ਬਤੌਰ ਵਿਧਾਇਕ ਸੇਵਾ ਕੀਤੀ ਹੈ ਅਤੇ ਹੁਣ ਫਿਰ ਉਹ ਮੁੜ ਸੰਗਰੂਰ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹਨ। ਇਸ ਮੌਕੇ ਵੱਡੀ ਗਿਣਤੀ ਵਰਕਰਾਂ ਦੇ ਇਕੱਠ ਨੇ ਹੱਥ ਖੜ੍ਹੇ ਕਰਕੇ ਸ਼੍ਰੀ ਅਰਵਿੰਦ ਖੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਅਹਿਦ ਲਿਆ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਬਚੀ, ਸਨਮੁੱਖ ਸਿੰਘ ਮੋਖਾ, ਅਮਨਵੀਰ ਸਿੰਘ ਚੈਰੀ, ਸੋਮਾ ਸਿੰਘ ਘਰਾਚੋਂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਦੇਵ ਸਿੰਘ ਰੋਗਲਾ ਤੇ ਮਲਕੀਤ ਸਿੰਘ ਚੰਗਾਲ, ਕੇਵਲ ਸਿੰਘ ਜਨਾਲ, ਪਿ੍ਤਪਾਲ ਸਿੰਘ ਹਾਂਡਾ, ਗੁਰਤੇਜ ਸਿੰਘ ਝਨੇੜੀ, ਵਿਜੈ ਸਾਹਨੀ, ਜਸਵਿੰਦਰ ਸਿੰਘ ਪਿ੍ੰਸ, ਵਿਜੈ ਲੰਕੇਸ਼, ਰਿਪੁਦਮਨ ਸਿੰਘ ਢਿੱਲੋਂ, ਰਣਦੀਪ ਸਿੰਘ ਦਿਓਲ, ਪ੍ਰੀਤਮ ਸਿੰਘ ਜੋਹਲ, ਰਾਮ ਸਿੰਘ ਮਟਰਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 

‘ਆਪ’ ਉਮੀਦਵਾਰ ਨਰਿੰਦਰ ਕੌਰ ਭਰਾਜ ਵੱਲੋਂ ਚੋਣ ਰੈਲੀਆਂ

ਭਵਾਨੀਗੜ੍ਹ ਦੇ ਪਿੰਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਕੌਰ ਭਰਾਜ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਤੋਂ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਆਪਣੇ ਪਿੰਡ ਭਰਾਜ ਸਮੇਤ ਇਲਾਕੇ ਦੇ ਦਰਜਨ ਪਿੰਡਾਂ ਵਿੱਚ ਰੈਲੀਆਂ ਕੀਤੀਆਂ। ਨਰਿੰਦਰ ਕੌਰ ਭਰਾਜ ਨੇ ਪਿੰਡ ਭਰਾਜ, ਕਾਲਾਝਾੜ, ਚੰਨੋਂ, ਲੱਖੇਵਾਲ, ਨੂਰਪੁਰਾ, ਖੇੜੀ ਗਿੱਲਾ, ਸ਼ਾਹਪੁਰ, ਬੀਂਬੜ, ਬੀਂਬੜੀ, ਡੇਹਲੇਵਾਲ, ਮਾਝਾ ਅਤੇ ਮਾਝੀ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਵਾਰ ਜਨਤਾ ‘ਆਪ’ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਚੋਣ ਲੜ ਰਹੇ ਬਾਕੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹਲਕੇ ਤੋਂ ਬਾਹਰੀ ਹਨ, ਇਸ ਲਈ ਹਲਕੇ ਦੇ ਲੋਕ ਸਿਰਫ ਆਪਣੀ ਧੀ ਨਾਲ ਹਨ ਅਤੇ ਆਪਣੀ ਧੀ ਦੇ ਹੱਕ ਵਿੱਚ ਭੁਗਤਣਗੇ। ਆਪਣੇ ਪਿੰਡ ਭਰਾਜ ਪਹੁੰਚਣ ’ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਹਮੇਸ਼ਾ ਪਿੰਡ ਭਰਾਜ ਦਾ ਨਾਂ ਰੌਸ਼ਨ ਕਰਨ ਲਈ ਕੋਸ਼ਿਸ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਪੂਰਾ ਮਨ ਬਣਾ ਚੁੱਕੇ ਹਨ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਆਪ ਦੀ ਬਣਨ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All