DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਂਗਰਸੀਆਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਸਰਕਾਰ ਦਾ ਪੁਤਲਾ ਸਾੜਿਆ

ਬਰਨਾਲਾ ’ਚ ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਮਾਮਲੇ ’ਚ ਡੀ ਐੱਸ ਪੀ ਨੂੰ ਬਰਖਾਸਤ ਕਰਨ ਅਤੇ ਕੇਸ ਦਰਜ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਦੇ ਹੋਏ ਕਾਂਗਰਸੀ ਵਰਕਰ।
Advertisement
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਅਨੁਸਾਰ ਕੁੱਲ ਹਿੰਦ ਕਾਂਗਰਸ ਦੇ ਅਨੁਸੂਚਿਤ ਜਾਤੀ ਵਿਭਾਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਬਰਨਾਲਾ ਵਿੱਚ ਸਫ਼ਾਈ ਸੇਵਕਾਂ ਉਪਰ ਹੋਏ ਵਹਿਸ਼ੀਆਨਾ ਲਾਠੀਚਾਰਜ ਖ਼ਿਲਾਫ਼ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਸਾੜਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਕਾਂਗਰਸੀ ਵਰਕਰ ਸਥਾਨਕ ਕੌਮੀ ਹਾਈਵੇਅ -7 ਦੇ ਪਟਿਆਲਾ-ਸੰਗਰੂਰ ਬਾਈਪਾਸ ਓਵਰਬ੍ਰਿਜ ਹੇਠ ਇਕੱਠੇ ਹੋਏ ਜਿੱਥੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਦੇਵ ਗਾਗਾ ਅਤੇ ਐੱਸ ਸੀ ਵਿਭਾਗ ਦੇ ਚੇਅਰਮੈਨ ਸ਼ਕਤੀਜੀਤ ਸਿੰਘ ਦੀ ਅਗਵਾਈ ਹੇਠ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਜਿੱਥੇ ਇਨ੍ਹਾਂ ਨੂੰ ਪੁਲੀਸ ਵੱਲੋਂ ਰੋਕ ਲਿਆ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਬਰਨਾਲਾ ’ਚ ਸਫ਼ਾਈ ਸੇਵਕਾਂ ਤੇ ਵਹਿਸ਼ੀਆਨਾ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ਼ਾਂਤਮਈ ਮੰਗ ਦਾ ਜਵਾਬ ਡਾਂਗਾਂ ਨਾਲ ਦੇਣਾ ਉਸ ਸਰਕਾਰ ਦੀ ਨਿਸ਼ਾਨੀ ਹੈ ਜੋ ਆਪਣੀ ਜਮੀਰ ਅਤੇ ਜਨਾਦੇਸ਼ ਦੋਵੇਂ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ਼ਾਰੇ ਬਗੈਰ ਲਾਠੀਚਾਰਜ ਕਰਨਾ ਪੁਲੀਸ ਦੀ ਜੁਅੱਰਤ ਨਹੀਂ ਸੀ ਜਿਸਦਾ ਖਮਿਆਜ਼ਾ ਸਰਕਾਰ ਨੂੰ ਚੋਣਾਂ ਦੌਰਾਨ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਡੀ ਐੱਸ ਪੀ ਨੂੰ ਮੁਅੱਤਲ ਕਰਨਾ ਅਤੇ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰਨਾ ਇਨਸਾਫ਼ ਨਹੀਂ ਹੈ ਸਗੋਂ ਇਹ ਸਿਰਫ਼ ਵਕਤੀ ਵਿਰਾਮ ਹੈ। ਲੋਕ ਰੋਹ ਠੰਢਾ ਹੁੰਦਿਆਂ ਹੀ ਚੁੱਪ-ਚਾਪ ਇਨ੍ਹਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਨਹੀਂ ਸਗੋਂ ਬਰਖਾਸਤ ਕੀਤਾ ਜਾਵੇ, ਲਾਠੀਚਾਰਜ ਲਈ ਜ਼ਿੰਮੇਵਾਰ ਹਰ ਅਧਿਕਾਰੀ ਵਿਰੁੱਧ ਕੇਸ ਦਰਜ ਕੀਤਾ ਜਾਵੇ ਤੇ ਮੁੱਖ ਮੰਤਰੀ ਬਰਨਾਲਾ ਪਹੁੰਚ ਕੇ ਇਸ ਧੱਕੇਸ਼ਾਹੀ ਲਈ ਮੁਆਫ਼ੀ ਮੰਗਣ। ਇਸ ਮੌਕੇ ਪਾਰਟੀ ਆਗੂ ਦੁਰਲੱਭ ਸਿੱਧੂ, ਬੰਨੀ ਖੇੜਾ, ਹਰਦੀਪ ਦੌਲਤਪੁਰ, ਪੀ ਏ ਭਾਰਤ ਗਰਗ, ਹਰੀ ਸਿੰਘ ਫੱਗੂਵਾਲਾ, ਜਸਮੈਲ ਸਿੰਘ, ਬਿੰਦਰ ਬਾਂਸਲ, ਨਰੇਸ਼ ਗਾਬਾ, ਹਰਪਾਲ ਸੋਨੂੰ ਵਾਈਸ ਮੁੱਖ ਬੁਲਾਰਾ ਜ਼ਿਲ੍ਹਾ ਕਾਂਗਰਸ, ਚਮਕੌਰ ਸਿੰਘ ਜੱਸੀ, ਕਰਮਜੀਤ ਕੌਰ (ਸੁਨਾਮ), ਸੁਖਪਾਲ ਸਿੰਘ, ਮਨਜੀਤ ਭਿੰਡਰ, ਸੁਰਿੰਦਰ ਭਿੰਡਰ (ਐੱਮ ਸੀ), ਮਨਵੀਰ ਸਿੰਘ, ਡਾ. ਸੁੱਖੀ, ਦਵਿੰਦਰ ਧਾਲੀਵਾਲ, ਅਮਨਦੀਪ ਸਿੰਘ, ਬੂਟਾ ਸਿੰਘ, ਰਵਿੰਦਰ ਰਾਜਨ, ਰਾਜੇਸ਼ ਕਾਲੀ, ਰਾਜ ਭਲਵਾਨ, ਅਮਿਤ ਠਾਕੁਰ, ਅਸ਼ਵਨੀ, ਜੋਤੀ ਗਾਬਾ ਐੱਮ ਸੀ, ਸੁਰਿੰਦਰ ਭਿੰਡਰ ਐੱਮ ਸੀ, ਬਲਵੀਰ ਕੌਰ ਸੈਣੀ ਐੱਮ ਸੀ, ਰਣਵੀਰ ਕੁਮਾਰ, ਅੰਮ੍ਰਿਤ ਬਰਾੜ, ਪਵਨ ਕੁਮਾਰ, ਸ਼ੰਮੀ ਮੰਗਟ, ਨਵੀਨ ਬੱਗਾ, ਅਮਰੀਕ ਸਿੰਘ ਸ਼ੇਰੋਂ, ਬਲਵੰਤ ਸਿੰਘ, ਭੀਮ ਸਿੰਘ, ਅਮਰੀਕ ਸਿੰਘ ਗੁਰਪ੍ਰੀਤ ਕੰਡੋਲਾ, ਹਰਪ੍ਰੀਤ ਬਾਜਵਾ ਆਦਿ ਸ਼ਾਮਲ ਸਨ।

Advertisement

Advertisement

Advertisement
×