ਕਾਂਗਰਸ ਨੇ ਕੇਂਦਰ ਵੱਲੋਂ ਦਿੱਤਾ ਰਾਸ਼ਨ ਤੇ ਹੋਰ ਰਾਹਤਾਂ ਲੋਕਾਂ ਤੱਕ ਨਹੀਂ ਪਹੁੰਚਾਈਆਂ: ਮਾਲਵਿੰਦਰ ਕੰਗ

ਕਾਂਗਰਸ ਨੇ ਕੇਂਦਰ ਵੱਲੋਂ ਦਿੱਤਾ ਰਾਸ਼ਨ ਤੇ ਹੋਰ ਰਾਹਤਾਂ ਲੋਕਾਂ ਤੱਕ ਨਹੀਂ ਪਹੁੰਚਾਈਆਂ: ਮਾਲਵਿੰਦਰ ਕੰਗ

ਭਾਜਪਾ ਆਗੂ ਮਾਲਵਿੰਦਰ ਸਿੰਘ ਕੰਗ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਰਾਜੇਸ ਸੱਚਰ

ਰਵੇਲ ਸਿੰਘ ਭਿੰਡਰ
ਪਟਿਆਲਾ, 3 ਜੂਨ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਤੇ ਮਾਲਵਾ ਜ਼ੋਨ-3 ਦੇ ਇੰਚਾਰਜ ਮਾਲਵਿੰਦਰ ਸਿੰਘ ਕੰਗ ਨੇ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿੱਤੇ ਰਾਸ਼ਨ ਸਮੇਤ ਹੋਰ ਰਾਹਤਾਂ ਸੂਬੇ ਦੇ ਲੋਕਾਂ ਤੱਕ ਨਹੀਂ ਪਹੁੰਚਾਈਆਂ। ਉਹ ਅੱਜ ਇਥੇ ਮੋਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ’ਤੇ ਭਾਜਪਾ ਦੇ ਸਥਾਨਕ ਪ੍ਰਧਾਨ ਹਰਿੰਦਰ ਕੋਹਲੀ ਸਮੇਤ ਹੋਰ ਲੀਡਰਸ਼ਿਪ ਦੇ ਨਾਲ ਪਟਿਆਲਾ ਮੀਡੀਆ ਕਲੱਬ ਵਿੱਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਕੰਗ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਰੋਨਾਵਾਇਰਸ ਸੰਕਟ ਵੇਲੇ ਵੀ ਲੋਕਾਂ ਨੂੰ ਰਾਹਤ ਦੇਣ ਦੇ ਮਾਮਲੇ ਵਿੱਚ ਸਿਆਸੀ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੰਕਟ ਦਾ ਸਮਾਂ ਸੀ ਜਦੋਂ ਸਾਰੀਆਂ ਸਰਕਾਰਾਂ ਨੇ ਮਨੁੱਖਤਾ ਦੇ ਆਧਾਰ ’ਤੇ ਲੋਕਾਂ ਦੀਆਂ ਜਾਨਾਂ ਬਚਾਉਣ ਤੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੇਣ ਲਈ ਕੰਮ ਕੀਤਾ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਸਿਰਫ ਰਾਜਨੀਤੀ ਹੀ ਕੀਤੀ। ਸਵਾਲਾਂ ਦਾ ਜਵਾਬ ਦਿੰਦਿੰਆਂ ਸ੍ਰੀ ਕੰਗ ਨੇ ਕਿਹਾ ਕਿ ਪਿਛਲੇ ਇਕ ਸਾਲ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਲਾਮਿਸਾਲ ਕੰਮ ਕੀਤੇ ਹਨ ਜਿਨ੍ਹਾਂ ਦੀ ਬਦੌਲਤ ਜਿੱਥੇ ਭਾਰਤ ਵਿਸ਼ਵ ਭਰ ਵਿੱਚ ਮੋਹਰੀ ਹੋ ਕੇ ਉਭਰਿਆ ਹੈ, ਉਥੇ ਹੀ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਯਤਾ ਦੁਨੀਆਂ ਭਰ ਦੇ ਆਗੂਆਂ ਵਿੱਚ ਵਧੀ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅਜਿਹੇ ਫੈਸਲੇ ਲਏ ਹਨ ਜਿਨ੍ਹਾਂ ਸਦਕਾ ਭਾਰਤ ਵਿਚ ਕਰੋਨਾ ਦਾ ਪਸਾਰ ਸਭ ਤੋਂ ਘੱਟ ਹੋਇਆ ਹੈ। ਭਾਰਤ ’ਚ ਕਰੋਨਾ ਨਾਲ ਹੋਣ ਵਾਲੀਆਂ ਮੌਤ ਦੀ ਦਰ ਦੁਨੀਆਂ ਭਰ ਵਿਚੋਂ ਸਭ ਤੋਂ ਘੱਟ ਹੈ।

ਕੈਪਟਨ ਸ਼ਾਇਦ ਭਾਜਪਾ ’ਚ ਹੀ ਆ ਜਾਣ: ਗਰੇਵਾਲ

ਨਾਭਾ (ਜੈਸਮੀਨ ਭਾਰਦਵਾਜ): ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਕੌਂਮ ਕਾਰਜਕਾਰੀ ਸਮਿਤੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਭਾਜਪਾ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ‘ਰਾਸ਼ਟਰ ਹਿੱਤ ਦੇ ਮਾਮਲਿਆਂ’ ’ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਦਾ ਸਾਥ ਦਿੱਤ ਜਾਣਾ ਸ਼ਲਾਘਾਯੋਗ ਹੈ। ਉਨ੍ਹਾਂ ਜੇਕਰ 2022 ਵਿੱਚ ਕਾਂਗਰਸ ਨਵਜੋਤ ਸਿੱਧੂ ਨੂੰ ਅੱਗੇ ਕਰਦੀ ਹੈ ਤਾਂ ਅਮਰਿੰਦਰ ‘ਦੇਸ਼ ਹਿੱਤ’ ਦੇ ਮੁੱਦਿਆਂ ਉੱਪਰ ਸ਼ਾਇਦ ਭਾਜਪਾ ਨਾਲ ਹੀ ਆ ਜਾਣ।

ਕੇਂਦਰ ਸਰਕਾਰ ਵੱਲੋ ਕਰੋਨਾਵਾਇਰਸ ਮਹਾਮਾਰੀ ਸਮੇਂ ਲੋਕ ਹਿੱਤ ਲਈ ਚੁੱਕੇ ਗਏ ਕਦਮਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਐਲਾਨੇ ਗਏ 20 ਲੱਖ ਕਰੋੜ ਦੇ ਪੈਕੇਜ ਵਿਚ 20 ਹਜ਼ਾਰ ਕਰੋੜ ਰੁਪਏ ਲਘੂ ਉਦਯੋਗ ਨੂੰ ਕਰਜ਼ਾ ਦੇਣ ਲਈ ਰੱਖੇ ਗ ਹਨ। ਉਨ੍ਹਾਂ ਪੰਜਾਬ ਸਰਕਾਰ ’ਤੇ ਦੋਸ਼ ਲਾਏ ਕਿ ਉਹ ਕੇਂਦਰ ਵੱਲੋਂ ਆਉਣ ਵਾਲੇ ਲਾਭ ਲੋਕਾਂ ਤੱਕ ਪਹੁੰਚਾਉਣ ਦੀ ਥਾਂ ਉਸ ’ਤੇ ਆਪਣੇ ਨਾਂ ਅਤੇ ਤਸਵੀਰਾਂ ਲਗਵਾਉਣ ’ਤੇ ਜ਼ੋਰ ਦਿੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All