ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਸਤੰਬਰ
ਸਵੱਛਤਾ ਹੀ ਸੇਵਾ ਅਭਿਆਨ-2023 ਦੇ ਅਧੀਨ ਜ਼ਿਲ੍ਹਾ ਕੋਰਟ ਕੰਪਲੈਕਸ, ਸੰਗਰੂਰ ਦੀ ਸਾਫ-ਸਫਾਈ ਕੀਤੀ ਗਈ। ਇਸ ਮੌਕੇ ਆਰ.ਐੱਸ.ਰਾਏ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਤੇ ਗੁਰਕ੍ਰਿਪਾਲ ਸਿੰਘ ਸੇਖੋਂ ਚੀਫ ਜੁਡੀਸ਼ਲ ਮੈਜਿਸਟ੍ਰੇਟ, ਹਰਵਿੰਦਰ ਸਿੰਘ ਸਿੰਧੀਆ, ਸਵਿਲ ਜੱਜ (ਸੀਨੀਅਰ ਡਵੀਜ਼ਨ) ਅਤੇ ਜ਼ਿਲ੍ਹਾ ਐਡਮਨੀਸਟ੍ਰੇਸ਼ਨ, ਸਮੂਹ ਜੁਡੀਸ਼ਲ ਅਫ਼ਸਰ, ਵਕੀਲ ਤੇ ਸਟਾਫ ਮੈਂਬਰ ਆਦਿ ਮੌਜੂਦ ਸਨ। ਆਰ,ਐੱਸ.ਰਾਏ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਨੇ ਦੱਸਿਆ ਕਿ 15 ਸਤੰਬਰ 2023 ਤੋਂ 2 ਅਕਤੂਬਰ 2023 ਤੱਕ ਪੂਰੇ ਭਾਰਤ ਵਿੱਚ ਸਵੱਛਤਾ ਹੀ ਸੇਵਾ ਅਭਿਆਨ ਚਲਾਇਆ ਗਿਆ। ਇਸ ਅਭਿਆਨ ਅਧੀਨ ਜ਼ਿਲ੍ਹਾ ਜੁਡੀਸ਼ਲ ਕੋਰਟ ਕੰਪਲੈਕਸ ਸੰਗਰੂਰ, ਸਬ-ਡਵੀਜ਼ਨ ਧੂਰੀ, ਮਾਲੇਰਕੋਟਲਾ, ਸੁਨਾਮ ਅਤੇ ਮੂਨਕ ਵਿੱਚ ਸਾਫ-ਸਫਾਈ ਅਭਿਆਨ ਤਹਿਤ ਕੋਰਟ ਕੰਪਲੈਕਸਾਂ ਵਿੱਚ ਪਬਲਿਕ ਟਾਇਲਟਾਂ ਦੀ ਸਫਾਈ, ਪਾਰਕਿੰਗ ਅਤੇ ਕੋਰਟ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ ਆਦਿ ਦੀ ਵੀ ਸਫਾਈ ਕਰਵਾਈ ਗਈ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਕਿਹਾ ਕਿ ਇਹ ਸਫਾਈ ਅਭਿਆਨ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਆਲੇ ਦੁਆਲੇ ਨੂੰ ਸਵੱਛ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ।