ਆਖ਼ਰੀ ਚੋਣ ਦਾ ਹਵਾਲਾ ਦੇ ਕੇ ਭੱਠਲ ਨੇ ਸਮਰਥਨ ਮੰਗਿਆ

ਆਖ਼ਰੀ ਚੋਣ ਦਾ ਹਵਾਲਾ ਦੇ ਕੇ ਭੱਠਲ ਨੇ ਸਮਰਥਨ ਮੰਗਿਆ

ਕਾਂਗਰਸ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਦਫਤਰ ਦਾ ਉਦਘਾਟਨ ਕਰਦੇ ਹੋਏ।

ਰਮੇਸ਼ ਭਾਰਦਵਾਜ

ਲਹਿਰਾਗਾਗਾ, 28 ਜਨਵਰੀ

ਕਾਂਗਰਸ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੁਰਾਣੀ ਅਨਾਜ ਮੰਡੀ ’ਚ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਭੱਠਲ ਨੇ ਆਪਣੇ ਵੱਲੋਂ ਕਰਵਾਏ ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆਂ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ ਅਤੇ ਸਾਰੇ ਨੌਜਵਾਨ ਉਸ ਨੂੰ ਆਪਣੀ ਮਾਂ ਦਾ ਦਰਜਾ ਦੇ ਕੇ ਆਪਣੀ ਚੋਣ ਸਮਝ ਕੇ ਜੇਤੂ ਬਣਾਉਣ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 700 ਕਿਸਾਨਾਂ ਦਾ ਕਾਤਲ ਕਰਾਰ ਦਿੱਤਾ ਅਤੇ ਕਿਹਾ ਇਸੇ ਗੁੱਸੇ ਕਰਕੇ ਕੁਰਸੀਆਂ ਖਾਲੀ ਰਹਿਣ ਕਰਕੇ ਮੋਦੀ ਨੂੰ ਫਿਰੋਜ਼ਪੁਰ ਤੋਂ ਖਾਲੀ ਹੱਥ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਕੈਪਟਨ ਤੇ ਢੀਂਡਸਾ ਨੇ ਰਲ ਮਿਲ ਕੇ ਕਿਸਾਨ ਅੰਦੋਲਨ ਨੂੰ ਤੋੜਨ ’ਚ ਭੂਮਿਕਾ ਨਿਭਾਈ ਪਰ ਸੰਘਰਸ਼ਸ਼ੀਲ ਕਿਸਾਨ ਦੇ ਸਿਦਕ ਤੇ ਲੰਬੇ ਸੰਘਰਸ਼ ਨੇ ਮੋਦੀ ਨੂੰ ਝੁਕਣ ਲਈ ਮਜਬੂੁਰ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੰਦਰੋਂ ਮੋਦੀ ਨਾਲ ਜੁੜੇ ਹੋਏ ਸਨ ਤੇ ਢੀਂਡਸਾ ਨੇ ਪੰਜਾਬੀਆਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ’ਚ ਹਰ ਕਿਸਮ ਦਾ ਮਾਫੀਆ ਪੈਦਾ ਹੋਇਆ ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਲਹਿਰਾਗਾਗ ’ਚ 10 ਸਾਲ ’ਚ ਕੀਤਾ ਇਕ ਕੰਮ ਨਹੀਂ ਗਿਣਾ ਸਕਦੇ ਜਿਸ ਕਰਕੇ ਲੋਕ ਹੁਣ ਪਿੰਡਾਂ ’ਚ ਨਹੀਂ ਵੜਣ ਦੇ ਰਹੇ। ਬੀਬੀ ਭੱਠਲ ਨੇ ਆਪ ਪਾਰਟੀ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਆਮ ਆਦਮੀ ਦੀ ਪਾਰਟੀ ਹੈ ਦੂੁਜੇ ਪਾਸੇ ਚੋਣਾਂ ਸਮੇਂ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਗੂਆਂ ਦੀ ਬਜਾਏ ਇੱਕ ਦਿਨ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਰਲੇ ਵਿਅਕਤੀ ਨੂੰ ਟਿਕਟ ਦੇਕੇ ਉਮੀਦਵਾਰ ਬਣਾਇਆ ਜਿਸ ਤੋਂ ਸਾਰੇ ਪਾਰਟੀ ਵਰਕਰ ਨਾਰਾਜ਼ ਹਨ ਅਤੇ ਖੁਲ੍ਹ ਕੇ ਵਿਰੋਧ ’ਤੇ ਉਤਰ ਆਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All