ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਅਕਤੂਬਰ
ਜ਼ਿਲ੍ਹਾ ਸੰਗਰੂਰ ’ਚ ਅੱਜ ਕਰੋਨਾਵਾਇਰਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਸਿਰਫ਼ 11 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 12 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਦੇ 3856 ਮਰੀਜ਼ ਆ ਚੁੱਕੇ ਹਨ ਜਿਨ੍ਹਾਂ ’ਚੋਂ 3593 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ ਸਿਰਫ਼ 101 ਰਹਿ ਗਈ ਹੈ।
ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ ਪਾਜ਼ੇਟਿਵ ਆਏ ਮਰੀਜ਼ਾਂ ’ਚ ਬਲਾਕ ਧੂਰੀ ਦਾ ਇੱਕ ਮਰੀਜ਼, ਬਲਾਕ ਕੌਹਰੀਆਂ ਦੇ 2, ਬਲਾਕ ਸੰਗਰੂਰ ਦਾ ਇੱਕ, ਬਲਾਕ ਮੂਨਕ ਦੇ 3, ਬਲਾਕ ਲੌਂਗੋਵਾਲ, ਬਲਾਕ ਭਵਾਨੀਗੜ੍ਹ, ਬਲਾਕ ਸ਼ੇਰਪੁਰ ਅਤੇ ਬਲਾਕ ਮਲੇਰਕੋਟਲਾ ਦੇ ਇੱਕ-ਇੱਕ ਮਰੀਜ਼ ਸ਼ਾਮਲ ਹਨ।
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਜ਼ਿਲ੍ਹੇ ਵਿੱਚ ਅੱਜ 20 ਹੋਰ ਮਰੀਜ਼ਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਨਾਲ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 12,565 ਹੋ ਗਈ ਹੈ। ਮਿਸ਼ਨ ਫ਼ਤਹਿ ਤਹਿਤ ਅੱਜ ਜ਼ਿਲ੍ਹੇ ਦੇ 121 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ ਤੇ ਹੁਣ ਠੀਕ ਹੋਣ ਵਾਲ਼ੇ ਮਰੀਜ਼ਾਂ ਦੀ ਗਿਣਤੀ 11,874 ਹੋ ਗਈ ਹੈ। ਅੱਜ ਖੁਸ਼ਖ਼ਬਰ ਇਹ ਰਹੀ ਕਿ ਕਰੋਨਾ ਕਾਰਨ ਜ਼ਿਲ੍ਹੇ ’ਚ ਕੋਈ ਮੌਤ ਨਹੀਂ ਹੋਈ। ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 320 ਹੈ ਤੇ 94 ਫੀਸਦੀ ਤੋਂ ਜ਼ਿਆਦਾ ਕੋਵਿਡ ਪਾਜ਼ੇਟਿਵ ਮਰੀਜ ਠੀਕ ਹੋ ਚੁੱਕੇ ਹਨ।