ਨੌਕਰੀ ’ਤੇ ਬਹਾਲੀ ਲਈ ਚੌਕੀਦਾਰਾਂ ਵੱਲੋਂ ਭੁੱਖ ਹੜਤਾਲ

ਨੌਕਰੀ ’ਤੇ ਬਹਾਲੀ ਲਈ ਚੌਕੀਦਾਰਾਂ ਵੱਲੋਂ ਭੁੱਖ ਹੜਤਾਲ

ਸੰਗਰੂਰ ’ਚ ਐੱਫ਼ਸੀਆਈ ਦੇ ਜ਼ਿਲ੍ਹਾ ਦਫ਼ਤਰ ਅੱਗੇ ਭੁੱਖ ਹੜਤਾਲ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਚੌਕੀਦਾਰ।

ਗੁਰਦੀਪ ਸਿੰਘ ਲਾਲੀ

ਸੰਗਰੂਰ, 3 ਅਗਸਤ

ਨੌਕਰੀ ਤੋਂ ਕੱਢੇ ਗਏ ਵਾਚਮੈਨ ਵਰਕਰਾਂ ਵੱਲੋਂ ਵਾਚਮੈਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਥੇ ਐੱਫ਼ਸੀਆਈ ਦੇ ਜ਼ਿਲ੍ਹਾ ਦਫ਼ਤਰ ਅੱਗੇ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਗਈ ਤੇ ਕੇਂਦਰੀ ਖਾਦ ਮੰਤਰੀ ਅਤੇ ਐੱਫ਼ਸੀਆਈ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਾਚਮੈਨ ਸੰਘਰਸ਼ ਕਮੇਟੀ ਦੇ ਆਗੂਆਂ ਮਹਿੰਦਰ ਸਿੰਘ ਖੋਖਰ ਤੇ ਅਜਾਇਬ ਸਿੰਘ ਨੀਲੋਵਾਲ ਨੇ ਕਿਹਾ ਕਿ ਐੱਫ਼ਸੀਆਈ ਵੱਲੋਂ ਸੰਨ 1999 ’ਚ ਵਾਚਮੈਨ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਿਸ ਮਗਰੋਂ ਅਦਾਲਤਾਂ ਨੇ ਵੀ ਵਾਚਮੈਨ ਵਰਕਰਾਂ ਦੇ ਹੱਕ ਵਿਚ ਫੈਸਲੇ ਦਿੱਤੇ ਹਨ ਪਰ ਇਸਦੇ ਬਾਵਜੂਦ ਅਜੇ ਤੱਕ ਵਾਚਮੈਨਾਂ ਨੂੰ ਮੁੜ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਐੱਫਸੀਆਈ ਮੈਨੇਜਮੈਂਟ ਵੱਲੋਂ ਅਦਾਲਤੀ ਫੈਸਲਿਆਂ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਬੇਲੋੜੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ ਜਿਸ ਤੋਂ ਸਪਸ਼ਟ ਹੈ ਕਿ ਐੱਫਸੀਆਈ ਵਿਭਾਗ ਵਾਚਮੈਨ ਵਰਕਰਾਂ ਨੂੰ ਨੌਕਰੀ ’ਤੇ ਬਹਾਲ ਨਹੀਂ ਕਰਨਾ ਚਾਹੁੰਦਾ। ਸੰਘਰਸ਼ ਕਮੇਟੀ ਆਗੂਆਂ ਨੇ ਮੰਗ ਕੀਤੀ ਕਿ ਵਾਚਮੈਨ ਵਰਕਰਾਂ ਨੂੰ ਮੁੜ ਨੌਕਰੀ ’ਤੇ ਬਹਾਲ ਕੀਤਾ ਜਾਵੇ, ਵਾਚਮੈਨ ਵਰਕਰਾਂ ਉਪਰ ਕਿਸੇ ਕਿਸਮ ਦੀ ਵਿਦਿਅਕ ਜਾਂ ਸਰੀਰਕ ਪ੍ਰੀਖਿਆ ਜਬਰੀ ਨਾ ਠੋਸੀ ਜਾਵੇ। ਬਿਨਾਂ ਸ਼ਰਤ ਬਹਾਲ ਕੀਤਾ ਜਾਵੇ। ਇਸ ਮੌਕੇ ਪਰਗਟ ਸਿੰਘ ਬਾਲੀਆਂ, ਹਰਪਾਲ ਸਿੰਘ ਮਲੇਰਕੋਟਲਾ, ਰੂਪਨ ਗੋਇਲ, ਮੇਜਰ ਸਿੰਘ, ਸੰਜੀਵ ਭਵਾਨੀਗਭ੍ਹ, ਰਾਸ਼ਨ ਕੁਮਾਰ, ਕਰਨੈਲ ਸਿੰਘ, ਜਗਦੇਵ ਸਿੰਘ ਢੰਡਾਰੀ ਕਲਾਂ ਆਦਿ ਆਗੂ ਸ਼ਾਮਲ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All