DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਖ ਮੰਤਰੀ ਦੇ ਓ ਐੱਸ ਡੀ ਦਾ ਸਨਮਾਨ

ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਧੂਰੀ ਵੱਲੋਂ ਚੈਂਬਰ ਦੇ ਪ੍ਰਧਾਨ ਮੁਕੇਸ਼ ਬੰਟੀ ਸਿੰਗਲਾ ਦੀ ਅਗਵਾਈ ਹੇਠ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਦਯੋਗ ਖੇਤਰ ’ਚ ਸਹਿਯੋਗ ਬਦਲੇ ਉਨ੍ਹਾਂ ਦੇ ਓ ਐੱਸ ਡੀ ਸੁਖਵੀਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ...

  • fb
  • twitter
  • whatsapp
  • whatsapp
featured-img featured-img
ਓ ਐੱਸ ਡੀ ਸੁਖਵੀਰ ਸਿੰਘ ਦਾ ਸਨਮਾਨ ਕਰਦੇ ਹੋਏ ਇੰਡਸਟਰੀਅਲ ਚੈਂਬਰ ਦੇ ਆਗੂ। -ਫੋਟੋ: ਸੋਢੀ
Advertisement

ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਧੂਰੀ ਵੱਲੋਂ ਚੈਂਬਰ ਦੇ ਪ੍ਰਧਾਨ ਮੁਕੇਸ਼ ਬੰਟੀ ਸਿੰਗਲਾ ਦੀ ਅਗਵਾਈ ਹੇਠ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਦਯੋਗ ਖੇਤਰ ’ਚ ਸਹਿਯੋਗ ਬਦਲੇ ਉਨ੍ਹਾਂ ਦੇ ਓ ਐੱਸ ਡੀ ਸੁਖਵੀਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐੱਸ ਡੀ ਐੱਮ ਧੂਰੀ ਰਿਸ਼ਭ ਬਾਂਸਲ, ਰਾਈਸੀਲਾ ਗਰੁੱਪ ਦੇ ਡਾਇਰੈਕਟਰ ਪੁਰਸ਼ੋਤਮ ਗਰਗ ਕਾਲਾ ਅਤੇ ਵਿਜੈ ਗੋਇਲ, ਮੁੱਖ ਮੰਤਰੀ ਫੀਲਡ ਅਫ਼ਸਰ ਅਰਵਿੰਦ ਕੁਮਾਰ, ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ, ਪ੍ਰਧਾਨ ਸਤਿੰਦਰ ਸਿੰਘ ਚੱਠਾ, ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਗਲਾ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ ਮੌਜੂਦ ਸਨ। ਇਸ ਮੌਕੇ ਚੈਂਬਰ ਦੇ ਜ਼ਿਲ੍ਹਾ ਚੇਅਰਮੈਨ ਅਤੇ ਰਾਈਸੀਲਾ ਗਰੁੱਪ ਆਫ ਕੰਪਨੀਜ਼ ਦੇ ਸੀ ਐੱਮ ਡੀ ਡਾ. ਏ ਆਰ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਮਨ ਦੀ ਗੱਲ ਸਮਝਦੇ ਹਨ। ਚੈਂਬਰ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਸ਼ੈਟੀ ਸਿੰਗਲਾ ਨੇ ਵੱਖ-ਵੱਖ ਸਹੂਲਤਾਂ ਲਈ ਸੁਖਵੀਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਗੁਰਬਖ਼ਸ਼ ਸਿੰਘ ਗੁੱਡੂ, ਸਕੱਤਰ ਅਮਿਤ ਗੋਇਲ, ਖਜ਼ਾਨਚੀ ਚੰਦਨ ਮਿੱਤਲ ਕੈਫ਼ੀ, ਸੰਜੇ ਗੋਇਲ, ਜੀਵਨ ਜੈਨ, ਵਿਪਨ ਕਾਂਝਲਾ ਆਦਿ ਹਾਜ਼ਰ ਸਨ।

Advertisement
Advertisement
×