ਪੰਜਾਬ ਡੇਅ ਮਨਾਉਣ ਤੋਂ ਪਹਿਲਾਂ ਮੁੱਖ ਮੰਤਰੀ ਐੱਮਐੱਸਪੀ ਤੈਅ ਕਰਨ: ਮਜੀਠੀਆ

ਪੰਜਾਬ ਡੇਅ ਮਨਾਉਣ ਤੋਂ ਪਹਿਲਾਂ ਮੁੱਖ ਮੰਤਰੀ ਐੱਮਐੱਸਪੀ ਤੈਅ ਕਰਨ: ਮਜੀਠੀਆ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ।

ਨਿੱਜੀ ਪੱਤਰ ਪ੍ਰੇਰਕ
ਧੂਰੀ, 28 ਅਕਤੂਬਰ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਕੇਰਲ ਸੂਬੇ ਨੇ 16 ਖੇਤੀ ਜਿਣਸਾਂ ’ਤੇ ਖਰੀਦ ਮੁੱਲ ਤੈਅ ਕਰਕੇ ਕਿਸਾਨਾਂ ਦੀ ਬਾਂਹ ਫੜ੍ਹੀ ਹੈ, ਉਸੇ ਤਰਜ਼ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਡੇਅ ਮਨਾਏ ਜਾਣ ਤੋਂ ਪਹਿਲਾਂ ਕਣਕ, ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦਾ ਐੱਮਐੱਸਪੀ ਤੈਅ ਕਰਨ ਦਾ ਐਲਾਨ ਕਰਨ। ਉਹ ਅੱਜ ਇਥੇ ਪਿੰਡ ਕੱਕੜਵਾਲ ’ਚ ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪੋਤਰੇ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਦੀ ਅਗਵਾਈ ਹੇਠ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਬਰਨਾਲਾ ਵੀ ਹਾਜ਼ਰ ਸਨ। ਮਜੀਠੀਆ ਨੇ ਕਾਂਗਰਸ ’ਤੇ ਕਿਸਾਨੀ ਨਾਲ ਧ੍ਰੋਹ ਕਮਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਰਾਜ ਸਭਾ ’ਚ ਯੂਪੀਏ ਦੇ ਮੈਂਬਰਾਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਕਾਂਗਰਸ ਨੇ ਵਿੱਪ੍ਹ ਜਾਰੀ ਨਾ ਕਰਕੇ ਕੇਂਦਰ ਨਾਲ ਖੇਡੇ ਜਾ ਰਹੇ ਰਹੇ ਫਿਕਸ ਮੈਚ ਦਾ ਸਬੂਤ ਦਿੱਤਾ ਹੈ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿੱਲ ਪਾਸ ਕਰਨ ਦੇ ਮਾਮਲੇ ’ਚ ਕਿਸਾਨੀ ਨੂੰ ਗੁਮਰਾਹ ਕੀਤਾ ਗਿਆ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਮਹਿਸੂਸ ਕੀਤਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਬਾਰੇ ਆਪਣਾ ਫ਼ੈਸਲਾ ਬਦਲਣ ਦੇ ਮੂਡ ’ਚ ਨਹੀਂ ਤਾਂ ਉਨ੍ਹਾਂ ਭਾਜਪਾ ਨਾਲ ਚੱਲੀ ਆ ਰਹੀ ਸਿਆਸੀ ਸਾਂਝ ਤੇ ਕੇਂਦਰ ਦੀ ਵਜ਼ੀਰੀ ਨੂੰ ਛੱਡ ਕੇ ਕਿਸਾਨਾਂ ਦਾ ਸਾਥ ਦਿੱਤਾ।

ਪ੍ਰੈੱਸ ਮਿਲਣੀ ਦੌਰਾਨ ਸ੍ਰੀ ਮਜੀਠੀਆ ਨੇ ਕਿਹਾ ਕਿ ਜਿੱਥੇ ਬਰਨਾਲਾ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ’ਚ ਖ਼ਾਸ ਸਥਾਨ ਹੈ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਹਲਕੇ ਅੰਦਰ ਬੀਬੀਆਂ ਵੱਲੋਂ ਸੁਖਮਨੀ ਸੇਵਾ ਸੋਸਾਇਟੀ ’ਚ ਸ਼ੁਮਾਰ ਬੀਬੀਆਂ ਤੇ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਵੀ ਸ੍ਰੀ ਮਜੀਠੀਆਂ ਦਾ ਸਨਮਾਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All