ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਵੱਲੋਂ ਪੁਸਤਕ ‘ਸਾਡਾ ਪੰਜਾਬ’ ਰਿਲੀਜ਼

  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਉੱਘੇ ਲੇਖਕ ਮੁਨੀਸ਼ ਜਿੰਦਲ ਦੀ ਲਿਖੀ ਪੁਸਤਕ ‘ਸਾਡਾ ਪੰਜਾਬ’ ਦਾ ਪੰਜਾਬੀ ਐਡੀਸ਼ਨ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਵਿਖੇ ਰਿਲੀਜ਼ ਕੀਤਾ। ਮੁੱਖ ਮੰਤਰੀ ਨੇ ਧੂਰੀ ਦੇ ਜੰਮਪਲ ਮੁਨੀਸ਼ ਜਿੰਦਲ ਨੂੰ...
ਮੁੱਖ ਮੰਤਰੀ ਭਗਵੰਤ ਮਾਨ ‘ਸਾਡਾ ਪੰਜਾਬ’ ਪੁਸਤਕ ਰਿਲੀਜ਼ ਕਰਦੇ ਹੋਏ। 
Advertisement

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਉੱਘੇ ਲੇਖਕ ਮੁਨੀਸ਼ ਜਿੰਦਲ ਦੀ ਲਿਖੀ ਪੁਸਤਕ ‘ਸਾਡਾ ਪੰਜਾਬ’ ਦਾ ਪੰਜਾਬੀ ਐਡੀਸ਼ਨ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਵਿਖੇ ਰਿਲੀਜ਼ ਕੀਤਾ। ਮੁੱਖ ਮੰਤਰੀ ਨੇ ਧੂਰੀ ਦੇ ਜੰਮਪਲ ਮੁਨੀਸ਼ ਜਿੰਦਲ ਨੂੰ ਵਧਾਈ ਦਿੱਤੀ।

Advertisement

ਦੱਸਣਯੋਗ ਹੈ ਕਿ ਇਸ ਪੁਸਤਕ ਵਿੱਚ ਜਿੱਥੇ ਪੰਜਾਬ ਦਾ ਭੂਗੋਲ, ਪੁਰਾਤਨ, ਮੱਧਕਾਲੀਨ, ਵਰਤਮਾਨ ਇਤਿਹਾਸ ਅਤੇ ਸੱਭਿਆਚਾਰ ਨੂੰ ਸ਼ਾਮਲ ਕੀਤਾ ਗਿਆ ਹੈ, ਉਥੇ ਪੰਜਾਬ ਵਿੱਚ ਚੱਲੀਆਂ ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਰਾਂ ਅਤੇ ਪੰਜਾਬ ਦੇ ਨਿਰਮਾਣ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਹੈ। ਮੁਨੀਸ਼ ਜਿੰਦਲ ਨੇ ਦੱਸਿਆ ਕਿ ਇਸ ਕਿਤਾਬ ਦਾ ਮੰਤਵ ਪੰਜਾਬ ਅਤੇ ਪੰਜਾਬੀਅਤ ਬਾਰੇ ਸਮਾਜ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ। ਉਹਨਾਂ ਕਿਹਾ ਪਿਛਲੇ 13 ਸਾਲਾਂ ਤੋਂ ਪ੍ਰਕਾਸ਼ਿਤ ਹੋ ਰਹੇ ਇਸ ਕਿਤਾਬ ਦੇ ਅੰਗਰੇਜ਼ੀ ਐਡੀਸ਼ਨ ਨੂੰ ਲੱਖਾਂ ਪਾਠਕਾਂ ਵੱਲੋਂ ਪ੍ਰਸ਼ੰਸਾ ਅਤੇ ਪਿਆਰ ਮਿਲਿਆ ਹੈ।

ਲੇਖਕ ਮੁਨੀਸ਼ ਜਿੰਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਮੌਜੂਦ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਵੀ ਮੁਨੀਸ਼ ਜਿੰਦਲ ਨੂੰ ਇਸ ਕਾਰਜ ਲਈ ਵਧਾਈ ਦਿੱਤੀ।

 

Advertisement
Show comments