ਲੋੜਵੰਦਾਂ ਨੂੰ 2.44 ਲੱਖ ਰੁਪਏ ਦੇ ਚੈੱਕ ਵੰਡੇ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਵਿੱਚ ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ 126 ਬਜ਼ੁਰਗਾਂ, ਦਿਵਿਆਂਗਾਂ, ਵਿਧਵਾਵਾਂ, ਕੈਂਸਰ ਪੀੜਤਾਂ ਅਤੇ ਨਿਆਸਰੇ ਬਾਲਾਂ ਨੂੰ 2.44 ਲੱਖ ਰੁਪਏ ਦੀ ਆਰਥਿਕ ਸਹਾਇਤਾ...
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਵਿੱਚ ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ 126 ਬਜ਼ੁਰਗਾਂ, ਦਿਵਿਆਂਗਾਂ, ਵਿਧਵਾਵਾਂ, ਕੈਂਸਰ ਪੀੜਤਾਂ ਅਤੇ ਨਿਆਸਰੇ ਬਾਲਾਂ ਨੂੰ 2.44 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਵੰਡੇ ਗਏ। ਟਰੱਸਟ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. ਐੱਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਅੰਦਰ 150 ਦੇ ਕਰੀਬ ਕਲੀਨਿਕਲ ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿੰਨ੍ਹਾਂ ਤੋਂ ਹਰ ਸਾਲ ਕਰੀਬ 25 ਲੱਖ ਲੋਕ ਸਿਰਫ਼ ਲਾਗਤ ਦਰ ’ਤੇ ਟੈਸਟ ਕਰਵਾ ਕੇ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਵੀ ਮਾਲੇਰਕੋਟਲਾ ਅਤੇ ਅਮਰਗੜ੍ਹ ਵਿਚ ਸਨੀ ਓਬਰਾਏ ਲੈਬਾਰਟਰੀਆਂ ਆਮ ਲੋਕਾਂ ਦੀ ਸੇਵਾ ਲਈ ਪੂਰੀ ਸਫਲਤਾ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਸਰਪੰਚ ਯੂਨੀਅਨ ਦੇ ਬਲਾਕ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ, ਮਨਧੀਰ ਸਿੰਘ ਝੱਲ, ਮਨਸ਼ਾਂਤ ਸਿੰਘ ਜਲਾਲਾਬਾਦ, ਅਮਰਜੀਤ ਸਿੰਘ ਭੈਣੀ, ਲਖਵੀਰ ਸਿੰਘ ਸਰਵਰਪੁਰ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਹਰਬੰਸ ਸਿੰਘ ਮੁਹੰਮਦਗੜ੍ਹ, ਬਹਾਦਰ ਸਿੰਘ ਭੂਦਨ ਅਤੇ ਸਾਹਿਬ ਸਿੰਘ ਬੂੰਗਾ ਆਦਿ ਮੌਜੂਦ ਸਨ।

