ਹੜ੍ਹ ਪੀੜਤਾਂ ਲਈ ਚੈੱਕ ਸੌਂਪਿਆ
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਪੁੱਜੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਕਾਰਕੁਨਾਂ ਨੇ ਕੈਂਪ ਦਫ਼ਤਰ ਦੇ ਇੰਚਾਰਜਾਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਹੜ੍ਹਾਂ ਪੀੜਤਾਂ ਲਈ ਇਕੱਤਰ ਕੀਤੇ 53400 ਰੁਪਏ ਦੀ ਰਾਸ਼ੀ ਦਾ ਚੈੱਕ ਮੁੱਖ ਮੰਤਰੀ ਰਾਹਤ...
Advertisement
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਪੁੱਜੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਕਾਰਕੁਨਾਂ ਨੇ ਕੈਂਪ ਦਫ਼ਤਰ ਦੇ ਇੰਚਾਰਜਾਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਹੜ੍ਹਾਂ ਪੀੜਤਾਂ ਲਈ ਇਕੱਤਰ ਕੀਤੇ 53400 ਰੁਪਏ ਦੀ ਰਾਸ਼ੀ ਦਾ ਚੈੱਕ ਮੁੱਖ ਮੰਤਰੀ ਰਾਹਤ ਫੰਡ ਲਈ ਸੌਂਪਿਆ। ਵਫ਼ਦ ਵਿੱਚ ਸ਼ਾਮਲ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਰਮਾ ਧੂਰੀ, ਜਸਦੇਵ ਸਿੰਘ, ਚਰਨਜੀਤ ਸਿੰਘ ਕੈਂਥ (ਦੋਵੇਂ ਕਾਰਜਕਾਰੀ ਪ੍ਰਧਾਨ), ਸਕੱਤਰ ਡਾ. ਅਮਰਜੀਤ ਸਿੰਘ, ਸਹਾਇਕ ਸਕੱਤਰ ਗੁਰਦਾਸ ਬਾਂਸਲ, ਮੈਂਬਰਾਨ ਇੰਦਰਜੀਤ ਸ਼ਰਮਾ, ਰਤਨ ਭੰਡਾਰੀ ਅਤੇ ਦਰਸ਼ਨ ਸਿੰਘ ਧਾਂਦਰਾ ਨੇ ਦੱਸਿਆ ਕਿ ਇਸ ਰਾਸ਼ੀ ਤੋਂ ਇਲਾਵਾ ਜਥੇਬੰਦੀ ਦੇ ਆਗੂ ਵਰਕਰ ਆਪਣੇ-ਆਪਣੇ ਪੱਧਰ ’ਤੇ ਸਿੱਧੇ ਤੌਰ ਵੀ ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਭੇਜ ਚੁੱਕੇ ਹਨ।
Advertisement
Advertisement
