ਸਕੂਲ ਬੱਸਾਂ ਦੀ ਚੈਕਿੰਗ
ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਬਾਲ ਵਿਕਾਸ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ’ਤੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ। ਟੀਮ ਨੇ 15 ਸਕੂਲ ਬੱਸਾਂ ਦੇ ਜ਼ਰੂਰੀ...
ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਬਾਲ ਵਿਕਾਸ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ’ਤੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ। ਟੀਮ ਨੇ 15 ਸਕੂਲ ਬੱਸਾਂ ਦੇ ਜ਼ਰੂਰੀ ਦਸਤਾਵੇਜ਼ਾਂ, ਬੀਮਾ ਪ੍ਰਮਾਣ ਪੱਤਰ, ਫਸਟ ਏਡ ਕਿੱਟ ਅਤੇ ਅੱਗ ਬੁਝਾਊ ਯੰਤਰ ਆਦਿ ਦੀ ਜਾਂਚ ਦੌਰਾਨ 3 ਬੱਸਾਂ ਵਿੱਚ ਕਮੀਆਂ ਹੋਣ ਕਾਰਨ ਚਲਾਨ ਕੀਤੇ ਗਏ। ਇਹ ਚਲਾਨ ਬੀਮਾ ਦਸਤਾਵੇਜ਼ ਅੱਪਡੇਟ ਨਾ ਹੋਣ, ਫਸਟ ਏਡ ਕਿੱਟ ਦੀ ਅਣਹੋਂਦ ਜਾਂ ਅਧੂਰੀ ਸਥਿਤੀ ਅਤੇ ਅੱਗ ਬੁਝਾਊ ਯੰਤਰ ਨਿਰਧਾਰਤ ਮਾਪਦੰਡਾਂ ਅਨੁਸਾਰ ਨਾ ਹੋਣ ਕਾਰਨ ਜਾਰੀ ਕੀਤੇ ਗਏ। ਟੀਮ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਬੱਸ ਚਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਲੋੜੀਂਦੇ ਸਾਰੇ ਦਸਤਾਵੇਜ਼ ਅਤੇ ਸੁਰੱਖਿਆ ਉਪਕਰਨ ਹਮੇਸ਼ਾਂ ਉਪਲੱਬਧ ਰੱਖੇ ਜਾਣ। ਇਸ ਮੌਕੇ ਲੀਗਲ ਅਫ਼ਸਰ ਬਬੀਤਾ ਕੁਮਾਰੀ, ਐੱਸ ਐੱਚ ਓ ਇੰਸਪੈਕਟਰ ਬਲਵੀਰ ਸਿੰਘ, ਸਿੱਖਿਆ ਵਿਭਾਗ ਤੋਂ ਦੀਪਕ ਸ਼ਰਮਾ, ਲਵਪ੍ਰੀਤ ਸਿੰਘ, ਚਾਈਲਡ ਲਾਈਨ ਸੁਪਰਵਾਈਜ਼ਰ ਰਜਨੀ ਰਾਣੀ ਅਤੇ ਮੀਡੀਆ ਸਹਾਇਕ ਪਰਗਟ ਸਿੰਘ ਹਾਜ਼ਰ ਸਨ।

