ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਸਤੰਬਰ
ਪੁਲੀਸ ਨੇ ਅੱਜ ਤੜਕਸਾਰ ਮਠਿਆਈਆਂ ਵਾਲੀ ਗੱਡੀ ਨੂੰ ਰੋਕ ਕੇ ਉਸ ਦੇ ਡਰਾਈਵਰ ਦੀ ਨਿਸ਼ਾਨਦੇਹੀ ’ਤੇ ਬੱਸ ਸਟੈਂਡ ਨੇੜੇ ਮਿੱਤਲ ਟਰੇਡਰਜ਼ ਥੋਕ ਮਠਿਆਈਆਂ ਦੇ ਗੁਦਾਮ ਦੀ ਚੈਕਿੰਗ ਕੀਤੀ। ਸਿਹਤ ਟੀਮ ਨੂੰ ਬੁਲਾ ਕੇ ਸੈਂਪਲਿੰਗ ਕਰਵਾਈ ਗਈ।
ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਸਿਟੀ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮਠਿਆਈਆਂ ਵਾਲੀ ਗੱਡੀ ਨੂੰ ਜ਼ਬਤ ਕਰਕੇ ਉਸ ਦੇ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਥੋਕ ਮਠਿਆਈਆਂ ਦੇ ਗੁਦਾਮ ਵਿੱਚ ਚੈਕਿੰਗ ਕੀਤੀ ਜਿਸ ਵਿਚ ਵੱਡੀ ਮਾਤਰਾ ਵਿਚ ਮਠਿਆਈਆਂ ਪਈਆਂ ਸਨ ਅਤੇ ਸਿਹਤ ਵਿਭਾਗ ਦੀ ਟੀਮ ਤੋਂ ਸੈਂਪਲਿੰਗ ਕਰਵਾਈ ਗਈ। ਜ਼ਿਲ੍ਹਾ ਸਿਹਤ ਅਫਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਮਿਲਣ ’ਤੇ ਮਿਠਾਈਆਂ ਦੇੇ ਗੁਦਾਮ ਦੀ ਚੈਕਿੰਗ ਕੀਤੀ ਗਈ।