DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ

ਪੱਤਰ ਪ੍ਰੇਰਕ ਲਹਿਰਾਗਾਗਾ,11 ਮਾਰਚ ਟਰੈਫਿਕ ਪੁਲੀਸ ਨੇ ਲਹਿਰਾਗਾਗਾ ਸਦਰ ਅਧੀਨ ਚੌਕੀ ਚੋਟੀਆਂ ਨਾਕੇ ’ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ। ਐੱਸਐੱਚਓ ਇੰਸਪੈਕਟਰ ਰਣਵੀਰ ਨੇ ਦੱਸਿਆ ਕਿ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਸ਼ੇਸ਼ ਮੁਹਿੰਮ ਚਲਾਈ...

  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਲਹਿਰਾਗਾਗਾ,11 ਮਾਰਚ

Advertisement

ਟਰੈਫਿਕ ਪੁਲੀਸ ਨੇ ਲਹਿਰਾਗਾਗਾ ਸਦਰ ਅਧੀਨ ਚੌਕੀ ਚੋਟੀਆਂ ਨਾਕੇ ’ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ। ਐੱਸਐੱਚਓ ਇੰਸਪੈਕਟਰ ਰਣਵੀਰ ਨੇ ਦੱਸਿਆ ਕਿ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜ਼ਿਲ੍ਹਾ ਟਰੈਫਿਕ ਪੁਲੀਸ ਦੇ ਇੰਚਾਰਜ ਸਬ-ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਲਹਿਰਾਗਾਗਾ ਅਧੀਨ ਆਉਂਦੀ ਚੌਕੀ ਚੋਟੀਆਂ ਦੇ ਟੀ-ਪੁਆਇੰਟ ਵਿਖੇ ਵਾਹਨਾਂ ਦੀ ਜਾਂਚ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਕਾਗਜ਼ ਨਾ ਹੋਣ, ਸ਼ੀਸ਼ਿਆਂ ’ਤੇ ਫਿਲਮਾਂ ਆਦਿ ਦੇ 22 ਚਲਾਨ ਕੱਟੇ ਗਏ। ‌

Advertisement

Advertisement
×