DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

protest ਜਨਗਣਨਾ ਡਿਊਟੀ: ਆਂਗਣਵਾੜੀ ਵਰਕਰਾਂ ਦਾ ਡੀ ਸੀ ਦਫ਼ਤਰ ਅੱਗੇ ਧਰਨਾ

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਡਿਊਟੀ ਨਿਭਾਅ ਰਹੀਆਂ ਵਰਕਰਾਂ ਦੀ ਹੋਰ ਡਿਊਟੀ ਲਾਉਣ ਦਾ ਵਿਰੋਧ;ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮੰਗ ਪੱਤਰ ਸੌਂਪਿਆ

  • fb
  • twitter
  • whatsapp
  • whatsapp
Advertisement

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਵਰਕਰਾਂ ਜਨਗਣਨਾ ਲਈ ਡਿਊਟੀ ਲਗਾਉਣ ਪ੍ਰਤੀ ਰੋਸ ਪ੍ਰਗਟ ਕਰ ਰਹੀਆਂ ਸਨ ਅਤੇ ਡਿਊਟੀ ਕੱਟਣ ਦੀ ਮੰਗ ਕਰ ਰਹੀਆਂ ਸਨ।

ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ ਅਤੇ ਜਨਰਲ ਸਕੱਤਰ ਮਨਦੀਪ ਕੁਮਾਰੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਉੱਤੇ ਪਹਿਲਾਂ ਹੀ ਵਿਭਾਗੀ ਕੰਮ ਦਾ ਬਹੁਤ ਵੱਧ ਬੋਝ ਹੈ। ਉਹ ਆਈ ਸੀ ਡੀ ਐੱਸ ਦੇ ਰੋਜ਼ਾਨਾ ਕੰਮਾਂ ਦੇ ਨਾਲ-ਨਾਲ ‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਦੀ ਰਜਿਸਟਰੇਸ਼ਨ ਕਰਨ ਦੀ ਡਿਊਟੀ ਵੀ ਨਿਭਾਅ ਰਹੀਆਂ ਹਨ, ਜਿਸ ਕਰ ਕੇ ਹੁਣ ਆਂਗਣਵਾੜੀ ਵਰਕਰਾਂ ਦੀ ਜਨਗਣਨਾ ਲਈ ਡਿਊਟੀ ਲਗਾਉਣਾ ਧੱਕੇਸ਼ਾਹੀ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਮੁਲਾਜ਼ਮਾਂ ਨੂੰ ਜਨਗਣਨਾ ਦੀ ਡਿਊਟੀ ਤੋਂ ਤੁਰੰਤ ਛੋਟ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਮੂਲ ਵਿਭਾਗੀ ਕੰਮ ਸੁਚੱਜੇ ਢੰਗ ਨਾਲ ਕਰ ਸਕਣ। ਰੋਸ ਪ੍ਰਦਰਸ਼ਨ ਤੋਂ ਬਾਅਦ ਯੂਨੀਅਨ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਜ਼ਿਲਾ ਪ੍ਰੋਗਰਾਮ ਅਫਸਰ ਨੂੰ ਸੌਂਪਿਆ ਗਿਆ ਅਤੇ ਮੰਗ ਕੀਤੀ ਕਿ ਡਿਊਟੀਆਂ ਕੱਟਣ ਸਬੰਧੀ ਲਿਸਟ ਬਣਾ ਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ।

Advertisement

ਅਧਿਆਪਕਾਂ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪਾਤੜਾਂ ਦੀ ਅਗਵਾਈ ਵਿੱਚ ਗੈਰ-ਵਿਦਿਅਕ ਡਿਊਟੀਆਂ ਦੇ ਵਿਰੋਧ ਵਜੋਂ ਅਤੇ ਜਨਗਣਨਾ ਡਿਊਟੀਆਂ ’ਚ ਅਧਿਆਪਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਤਹਿਸੀਲਦਾਰ ਪਾਤੜਾਂ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ। ਡੀ ਟੀ ਐੱਫ ਦੇ ਸੂਬਾਈ ਆਗੂ ਅਤਿੰਦਰਪਾਲ ਘੱਗਾ, ਬਲਾਕ ਪ੍ਰਧਾਨ ਰਾਜੀਵ ਕੁਮਾਰ ਅਤੇ ਬਲਾਕ ਸਕੱਤਰ ਬਲਜਿੰਦਰ ਘੱਗਾ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਵੱਡੀ ਪੱਧਰ ਤੇ ਜਨਗਣਨਾ ਡਿਊਟੀਆਂ ਲਾਈਆਂ ਗਈਆਂ ਹਨ। ਪਿਛਲੇ ਮਹੀਨੇ ਤੋਂ ਟ੍ਰੇਨਿੰਗ ਚੱਲਣ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਤੇ ਅਧਿਆਪਕ ਵਰਗ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਤਹਿਸੀਲਦਾਰ ਪਾਤੜਾਂ ਹਰਸਿਮਰਨ ਸਿੰਘ ਨੂੰ ਨੇ ਅਧਿਆਪਕਾਂ ਨੂੰ ਮੁਸ਼ਕਲ ਕਰਨ ਦਾ ਭਰੋਸਾ ਦਿਵਾਇਆ ਹੈ।

Advertisement

Advertisement
×